Skip to content
ਅੰਮ੍ਰਿਤਸਰ ਦੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਸਕੂਲਾਂ ਵਿੱਚ ਪੜ੍ਹਾਈ ਕਰਨ ਵਾਲੇ ਬੱਚਿਆਂ ਲਈ ਇੱਕ ਮਹੱਤਵਪੂਰਨ ਸੂਚਨਾ ਹੈ। ਬੱਚਿਆਂ ਨੂੰ ਦੋ ਹੋਰ ਛੁੱਟੀਆਂ ਮਿਲੀਆਂ ਹਨ। ਦਰਅਸਲ, ਰੱਖੜ ਪੁੰਨਿਆ ਦੇ ਮੌਕੇ ‘ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਕੂਲਾਂ ਵਿੱਚ 19 ਅਤੇ 20 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਬਾਬਾ ਬਕਾਲਾ, ਦਸ਼ਮੇਸ਼ ਪਬਲਿਕ ਸਕੂਲ ਬਾਬਾ ਬਕਾਲਾ, ਸਰਕਾਰੀ ਮਿਡਲ ਸਕੂਲ ਛਾਪਿਆਂਵਾਲੀ, ਸਰਕਾਰੀ ਮਿਡਲ ਸਕੂਲ ਉਮਰਾ ਨੰਗਲ, ਸਰਕਾਰੀ ਮਿਡਲ ਸਕੂਲ ਠੱਠੀਆ, ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ, ਜੀ. ਟੀ. ਸੀ. ਸਕੂਲ ਬਾਬਾ ਬਕਾਲਾ, ਨਿਊ ਮੈਟ੍ਰਿਕ ਪਬਲਿਕ ਸਕੂਲ ਛਾਪਿਆਂਵਾਲੀ, ਸੇਂਟ ਸੋਲਜਰ ਪਬਲਿਕ ਸਕੂਲ ਠੱਠੀਆਂ ਅਤੇ ਸੰਤ ਮੱਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਇਹ ਗੱਲ ਯਾਦ ਰਹਿਣ ਯੋਗ ਹੈ ਕਿ ਬਾਬਾ ਬਕਾਲਾ ਸਾਹਿਬ ਇੱਕ ਇਤਿਹਾਸਕ ਨਗਰ ਹੈ ਅਤੇ ਇੱਥੇ 9ਵੀਂ ਪਾਤਸ਼ਾਹੀ ਦਾ ਇਤਿਹਾਸਕ ਗੁਰਦੁਆਰਾ ਵਿਸ਼ਵ ਪ੍ਰਸਿੱਧ ਤੀਰਥ ਅਸਥਾਨ ਹੈ। ਹਰ ਸਾਲ ਇੱਥੇ ਸਾਲਾਨਾ ਜੋੜ ਮੇਲਾ ਰੱਖੜ ਪੁੰਨਿਆ ਮਨਾਇਆ ਜਾਂਦਾ ਹੈ।
https://www.facebook.com/share/p/rixQJC16LuhJwoNB/
Related