ਜਲੰਧਰ (ਵਿੱਕੀ ਸੂਰੀ ) ਧਾਰਮਿਕ ਖੇਤਰ ਦੇ ਕਾਰਜਾਂ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਸਹਾਇਤਾ ਕਰਦੀ ਆ ਰਹੀ ਹੈ।ਪਿੰਡਾਂ ਸ਼ਹਿਰਾ ਦੇ ਗੁਰੂ ਘਰਾਂ ਦੇ ਰੱਖ ਰਖਾਵ ਤੇ ਠੀਕ ਕਰਨ ਵਿਿਦਅਕ ਤੇ ਸਿਹਤ ਸਹੂਲਤਾਂ ਦੇ ਲੋੜ ਬੰਦਾਂ ਦਾ ਸਾਥ ਦਿੰਦੀ ਆ ਰਹੀ ਹੈ। ਇਸੇ ਸੰਬੰਧ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕੁਲਵੰਤ ਸਿੰਘ ਮੰਨਣ ਵੱਲੋਂ ਜਲੰਧਰ ਸ਼ਹਿਰ ਦੇ ਨੌਜਵਾਨਾਂ ਨੂੰ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਧਾਰਮਿਕ ਪ੍ਰੋਗਰਾਮ ਲਈ ਸੂਰਬੀਰ ਸੇਵਕ ਦਲ ਪ੍ਰਿਥਵੀ ਨਗਰ ਨੂੰ 21000 ਰੁਪਏ ਦੀ ਸਹਾਇਤਾ ਅਤੇ ਗੁਰਦੁਆਰਾ ਸਿੰਘ ਸਭਾ ਗੁਲਮੋਹਰ ਸਿਟੀ ਜਲੰਧਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਘਰਾਂ ਦੀਆਂ ਇਮਾਰਤਾਂ ਵਾਸਤੇ 21000 ਰੁਪਏ ਦੇ ਚੈੱਕ ਤਕਸੀਮ ਕੀਤੇ ਗਏ।ਇਸ ਮੌਕੇ ਸਮਾਜ ਸੇਵੀ ਸੰਸਥਾ ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ, ਧਰਮ ਪ੍ਰਚਾਰਕ ਕਮੇਟੀ ਦੇ ਇੰਚਾਰਜ ਗੁਰਪਾਲ ਸਿੰਘ , ਪ੍ਰਚਾਰਕ ਮਨਜੀਤ ਸਿੰਘ, ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਗੁਲਮਹੋਰ ਸਿਟੀ, ਰਣਬੀਰ ਸਿੰਘ ਪ੍ਰਧਾਨ ਸੂਰਬੀਰ ਸੇਵਕ ਦਲ, ਜਗਜੀਤ ਸਿੰਘ ਖਾਲਸਾ, ਜਗਜੀਤ ਸਿੰਘ, ਬਖਸ਼ੀਸ਼ ਸਿੰਘ, ਮੁਖਤਿਆਰ ਸਿੰਘ, ਸੁਖਚਰਨ ਸਿੰਘ ਮੱਕੜ , ਕੁਲਦੀਪ ਸਿੰਘ ਤੇ ਸੁਰਿੰਦਰ ਸਿੰਘ ਰਾਜ ਆਦਿ ਸ਼ਾਮਿਲ ਸਨ।