Skip to content
ਫਗਵਾੜਾ ( ਪੁਨੀਤ,ਵਿਕਾਸ ) :- ਪੁਲਿਸ ਮਹਿਕਮੇ ਚ ਬੇਹਤਰੀਨ ਕਾਰਗੁਜ਼ਾਰੀ ਕਰ ਮੁੱਖ ਮੰਤਰੀ ਪੰਜਾਬ ਤੋਂ ਥਾਪੜਾ ਹਾਸਿਲ ਕਰਨ ਵਾਲੇ ਇਮਾਨਦਾਰ ਅਤੇ ਦੱਬਗ ਪੁਲਿਸ ਅਫਸਰ ਅਮਨਦੀਪ ਨਾਹਰ ਨੇ ਥਾਣਾ ਸਦਰ ਦਾ ਚਾਰਜ ਸੰਭਾਲਿਆ ਇੱਥੇ ਵਰਨਣਯੋਗ ਹੈ ਕਿ ਅਮਨਦੀਪ ਨਾਹਰ ਸਿਟੀ ਥਾਣਾ ਫਗਵਾੜਾ ਵਿਖੇ ਵੀ ਅਪਣੀਆ ਚੰਗੀਆ ਸੇਵਾਵਾਂ ਕਾਰਣ ਅਕਸਰ ਚਰਚਾ ਚ ਰਹੇ ਹਨ ਇੱਕ ਵਿਸ਼ੇਸ਼ ਭੇਟਵਾਰਤਾ ਦੋਰਾਨ ਦੱਸਿਆ ਕਿ ਮਾਣਯੋਗ ਡੀ ਜੀ ਪੀ ਪੰਜਾਬ ਸ੍ਰੀ ਗੋਰਵ ਯਾਦਵ ਅਤੇ ਐਸ ਐਸ ਪੀ ਸ੍ਰੀਮਤੀ ਵਤਸਲਾ ਗੁਪਤਾ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਅਪਣੇ ਮਾੜੇ ਕੰਮ ਛੱਡ ਦੇਣ ਉਨ੍ਹਾਂ ਨਸ਼ਾ ਤਸਕਰਾਂ ਨੂੰਚਿਤਾਵਨੀ ਦਿੰਦੇ ਕਿਹਾ ਕਿ ਸ਼ਹਿਰ ਵਿੱਚੋਂ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲੇ ਬੰਦ ਕਰ ਦੇਣ, ਨਹੀਂ ਤਾਂ ਕਿਸੇ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਉਨ੍ਹਾਂ ਕਿਹਾ ਕਿ ਕਿਸੇ ਬਿਨਾਂ ਨੰਬਰੀ ਪਲੇਟਾਂ ਤੋਂ ਚੱਲਣ ਵਾਲੇ ਸਕੂਟਰ ਮੋਟਰ ਸਾਈਕਲ, ਕਾਰਾਂ, ਜੀਪਾਂ ਆਟੋ ਆਪਣੇ ਕਾਗ਼ਜ਼ ਪੱਤਰ ਪੂਰੇ ਰੱਖਣ ਤੇ ਨਾਲ-ਨਾਲ ਉਨ੍ਹਾਂ ਨੇ ਕਿਹਾ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮਾੜੇ ਅਨਸਰ ਬਾਰੇ ਪਤਾ ਲੱਗਦਾ ਤਾਂ ਤਰੁੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਉਨ੍ਹਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਜੇ ਕਿਸੇ ਵੀ ਸ਼ਹਿਰ ਵਾਸੀ ਕਿਸੇ ਮਾੜੇ ਅਨਸਰ ਬਾਰੇ ਪਤਾ ਲੱਗਦਾ ਤਾਂ ਤੁਰੰਤ ਪੁਲਸ ਨੂੰ ਸੂਚਨਾ ਦਿਓ ਤੇ ਪੁਲਸ ਉਸ ਦਾ ਨਾਂਅ ਗੁਪਤ ਰਖੇਗੀ
Related