ਜਲੰਧਰ ( ਅਮਿਤ ਨੱਖਵਾਲ ) ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਵਿਖੇ ਜਗਤ ਤਾਰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਉਲੀਕਣ ਅਤੇ ਅਲੌਕਿਕ ਨਗਰ ਕੀਰਤਨ ਸਬੰਧੀ ਜਰੂਰੀ ਇਕੱਤਰਤਾ ਹੋਈ ਜਿਸ ਵਿੱਚ ਇਸਤਰੀ ਸਤਿਸੰਗ ਸਭਾ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਲੜੀ 2 ਨਵੰਬਰ ਤੋਂ 12 ਨਵੰਬਰ ਤੱਕ ਰੋਜਾਨਾ ਦੁਪਹਿਰ 3 ਤੋਂ 5 ਵਜੇ ਤੱਕ ਹੋਣਗੇ। 13 ਨਵੰਬਰ ਨੂੰ ਲੜੀ ਦੀ ਸਮਾਪਤੀ ਤੇ ਇਲਾਕੇ ਦੀਆਂ ਸਮੂਹ ਇਸਤਰੀ ਸਤਿਸੰਗ ਸਭਾ ਵੱਲੋਂ ਸਮਾਗਮ ਹੋਣਗੇ । ਪ੍ਰਕਾਸ਼ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ 14 ਨਵੰਬਰ ਦਿਨ ਵੀਰਵਾਰ ਦੁਪਹਿਰ 3 ਵਜੇ ਆਰੰਭਤਾ ਹੋਵੇਗੀ। ਨਗਰ ਕੀਰਤਨ ਵਿੱਚ ਨਿਹੰਗ ਸਿੰਘ ਸਭਾ, ਬਾਬਾ ਗੁਰਚਰਨ ਸਿੰਘ ਜੀ ਤਰੁਣਾ ਦਲ, ਸ਼ਬਦੀ ਜੱਥੇ, ਸਕੂਲੀ ਬੱਚੇ, ਗਤਕਾ ਪਾਰਟੀ , ਬੈਂਡ ਬਾਜੇ ਆਦਿ ਸ਼ਾਮਿਲ ਹੋਣਗੇ। 15 ਨਵੰਬਰ ਸਵੇਰੇ ਅੰਮ੍ਰਿਤ ਵੇਲੇ ਭਾਈ ਤਰਸੇਮ ਸਿੰਘ ਜੀ (ਕਪੂਰਥਲਾ) ਭਾਈ ਤਜਿੰਦਰ ਸਿੰਘ ਜੀ ਪਾਰਸ ਕੀਰਤਨ ਦੁਆਰਾ ਨਿਹਾਲ ਕਰਨਗੇ। ਸਵੇਰੇ 10 ਤੋਂ 3 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਹੋਣਗੇ। ਜਿਸ ਵਿੱਚ ਭਾਈ ਕਰਮਵੀਰ ਸਿੰਘ ਪਟਿਆਲਾ ਵਾਲੇ , ਭਾਈ ਗੁਰਪ੍ਰੀਤ ਸਿੰਘ, ਭਾਈ ਤਜਿੰਦਰ ਸਿੰਘ ਪਾਰਸ, ਭਾਈ ਅਭੀਤੇਜ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਹਾਜਰੀ ਭਰਨਗੇ । ਰਾਤ ਦੇ ਦੀਵਾਨ ਵਿੱਚ ਭਾਈ ਸਰਬਜੀਤ ਸਿੰਘ ਨਿਊਜ਼ੀਲੈਂਡ ਵਾਲੇ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਮੌਕੇ ਸ. ਮਨਜੀਤ ਸਿੰਘ ਟੀਟੂ (ਪ੍ਰਧਾਨ) , ਬਾਬਾ ਹਰਜੀਤ ਸਿੰਘ (ਜਨਰਲ ਸਕੱਤਰ), ਪਰਵਿੰਦਰ ਸਿੰਘ ਗੱਗੂ , ਰਣਜੀਤ ਸਿੰਘ ਸੰਤ, ਅਮਰਪ੍ਰੀਤ ਸਿੰਘ (ਰਿੰਕੂ), ਇੰਦਰਜੀਤ ਸਿੰਘ ਬੱਬਰ, ਗੁਰਸ਼ਰਨ ਸਿੰਘ ਸ਼ਨੂੰ, ਭੁਪਿੰਦਰ ਸਿੰਘ ਗੋਲਡੀ, ਕਮਲਜੀਤ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਜੋੜਾ, ਸਰਬਜੀਤ ਸਿੰਘ ਕਾਲੜਾ, ਚਰਨਜੀਤ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।