ਵਿਆਹਾਂ ਦੇ ਸੀਜ਼ਨ ‘ਚ ਸਰਾਫਾ ਬਾਜ਼ਾਰ ‘ਚੋਂ ਖੁਸ਼ਖਬਰੀ ਆਈ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਖਰੀਦਦਾਰਾਂ ‘ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। 11 ਅਕਤੂਬਰ, 2024 ਨੂੰ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।ਦਿੱਲੀ ਸਰਾਫਾ ਬਾਜ਼ਾਰ ‘ਚ ਸੋਮਵਾਰ ਨੂੰ ਸੋਨਾ 450 ਰੁਪਏ ਡਿੱਗ ਕੇ 79,550 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਵਿਦੇਸ਼ੀ ਬਾਜ਼ਾਰਾਂ ‘ਚ ਕਮਜ਼ੋਰ ਰੁਖ ਕਾਰਨ ਇਹ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਇਸ ਦੀ ਕੀਮਤ 80,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ ਸੀ।

    99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ‘ਚ ਵੀ ਗਿਰਾਵਟ
    99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਸੋਮਵਾਰ ਨੂੰ 450 ਰੁਪਏ ਡਿੱਗ ਕੇ 79,150 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਸ਼ੁੱਕਰਵਾਰ ਨੂੰ ਇਹ 79,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

    ਅੱਜ ਕਿੰਨੇ ‘ਤੇ ਪਹੁੰਚ ਗਈ ਚਾਂਦੀ ?
    ਸੋਮਵਾਰ ਨੂੰ ਚਾਂਦੀ ਵੀ 600 ਰੁਪਏ ਡਿੱਗ ਕੇ 94,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ, ਜਦੋਂ ਕਿ ਪਿਛਲੀ ਬੰਦ ਕੀਮਤ 94,600 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

    ਵਿਦੇਸ਼ੀ ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ ਵਿੱਚ ਗਿਰਾਵਟ
    ਵਿਸ਼ਵ ਪੱਧਰ ‘ਤੇ ਕਾਮੈਕਸ ਸੋਨਾ ਫਿਊਚਰਜ਼ 17.80 ਡਾਲਰ ਪ੍ਰਤੀ ਔਂਸ ਭਾਵ 0.66 ਫੀਸਦੀ ਡਿੱਗ ਕੇ 2,677 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਹਾਲਾਂਕਿ, ਏਸ਼ੀਆਈ ਬਾਜ਼ਾਰ ਦੇ ਘੰਟਿਆਂ ‘ਚ ਕਾਮੈਕਸ ਚਾਂਦੀ ਫਿਊਚਰਜ਼ 0.23 ਫੀਸਦੀ ਵਧ ਕੇ 31.52 ਡਾਲਰ ਪ੍ਰਤੀ ਔਂਸ ਹੋ ਗਿਆ।

    ਮਿਸਡ ਕਾਲ ਰਾਹੀਂ ਜਾਣੋ ਗੋਲਡ ਰੇਟ
    ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਰੇਟਾਂ ਨੂੰ ਤੁਸੀਂ ਘਰ ਬੈਠੇ ਆਸਾਨੀ ਨਾਲ ਜਾਣ ਸਕਦੇ ਹੋ। ਇਸਦੇ ਲਈ ਤੁਹਾਨੂੰ ਇਸ ਨੰਬਰ 8955664433 ‘ਤੇ ਇੱਕ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ‘ਤੇ ਇੱਕ ਮੈਸੇਜ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।