ਰੱਬ ਜਦੋਂ ਵੀ ਦਿੰਦਾ ਛੱਪੜ ਪਾੜ ਕੇ ਹੀ ਦਿੰਦਾ। ਅਜਿਹਾ ਹੀ ਕੁਝ ਹੋਇਆ ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਦੇ ਨਾਲ, ਜਿਨ੍ਹਾਂ ਦੀ ਕਿਸਮਤ ਰਾਤੋਂ ਰਾਤ ਬਦਲ ਗਈ। ਦੱਸ ਧਈਏ ਕਿ ਲੋਹੜੀ ਬੰਪਰ ਨੇ ਰੋਪੜ ਦੇ ਇਸ ਡਰਾਈਵਰ ਦੀ ਕਿਮਸਤ ਨੂੰ ਚਮਕਾ ਦਿੱਤਾ ਹੈ ਅਤੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਦਰਅਸਲ ਲੋਹੜੀ ਬੰਪਰ ਦੇ ਨਤੀਜੇ ਦਾ ਐਲਾਨ ਹੋਇਆ ਹੈ ਜਿਸ ‘ਚ 10 ਕਰੋੜ ਦੀ ਲਾਟਰੀ ਹਰਪਿੰਦਰ ਸਿੰਘ ਦੀ ਨਿਕਲੀ ਹੈ। ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ ਤੇ ਸਥਿਤ ਲਾਟਰੀ ਦੇ ਸਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਂਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ।
ਦੱਸ ਦਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਜਾਣਕਾਰੀ ਅਨੁਸਾਰ ਲਾਟਰੀ ਇਨਾਮ ਦਾ ਜੇਤੂ ਹਰਪਿੰਦਰ ਸਿੰਘ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ ਤੇ ਅੱਜ ਕੱਲ ਆਪਣੇ ਘਰ ਆਇਆ ਹੋਇਆ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀਆਂ ਖ਼ਰੀਦਦਾ ਸੀ ਪਰ ਇਨਾਮ ਉਸ ਨੂੰ ਪਹਿਲੀ ਵਾਰ ਨਿਕਲਿਆ ਹੈ। ਜਿਸ ਤੋਂ ਬਾਅਦ ਸਾਰਾ ਪਰਿਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਪਰਿਵਾਰ ਕੋਲੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ।
ਹਰਪਿੰਦਰ ਸਿੰਘ ਇੱਕ ਹਾਦਸੇ ਵਿੱਚ ਆਪਣੀ ਬਾਂਹ ਗਵਾ ਬੈਠਾ ਸੀ ਤੇ ਹਰਪਿੰਦਰ ਦੇ ਬੇਟੇ ਦਵਿੰਦਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਕੋਈ ਆਪਣਾ ਕਾਰੋਬਾਰ ਕਰਨਗੇ ਜਦ ਕਿ ਅਸ਼ੋਕਾ ਵੋਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਉਨਾਂ ਦੇ ਲਾਟਰੀ ਸਟਾਲ ਤੋਂ ਵੱਡਾ ਇਨਾਮ ਨਿਕਲਿਆ ਜੋ ਕਿ ਪੂਰੇ ਪੰਜਾਬ ਤੇ ਰੂਪਨਗਰ ਜ਼ਿਲੇ ਵਿੱਚ ਕਾਫੀ ਵੱਡਾ ਇਨਾਮ ਹੈ ਤੇ ਇਹ ਰੂਪਨਗਰ ਜ਼ਿਲੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਇਨਾ ਵੱਡਾ ਲਾਟਰੀ ਵਿੱਚੋਂ ਇਨਾਮ ਮਿਲਣ ਜਾ ਰਿਹਾ ਹੈ।
ਪੰਜਾਬ ਰਾਜ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2025 ਬੰਪਰ ਇਨਾਮ ਦਾ ਨਤੀਜਾ ਆ ਗਿਆ ਹੈ। ਟਿਕਟ ਨੰਬਰ B566370 ਨੇ ਪੰਜਾਬ ਲਾਟਰੀ ਦਾ ਪਹਿਲਾ ਇਨਾਮ ਜਿੱਤ ਲਿਆ ਹੈ।
ਪੰਜਾਬ ਲਾਟਰੀ ਦਾ ਦੂਜਾ ਇਨਾਮ ਕਿਸਨੇ ਜਿੱਤਿਆ?
ਪੰਜਾਬ ਰਾਜ ਲਾਟਰੀ ਨਤੀਜਾ 2025 ਦੇ ਦੂਜੇ ਇਨਾਮ ਲਈ ਟਿਕਟ ਨੰਬਰ ਹੈ: A5 81656
ਪੰਜਾਬ ਲਾਟਰੀ ਦਾ ਤੀਜਾ ਇਨਾਮ ਕਿਸਨੇ ਜਿੱਤਿਆ?
ਪੰਜਾਬ ਰਾਜ ਲਾਟਰੀ ਨਤੀਜਾ 2025 ਵਿੱਚ ਤੀਜਾ ਇਨਾਮ ਟਿਕਟ ਨੰਬਰ B3 25586 ਹੈ।
ਪੰਜਾਬ ਲਾਟਰੀ ਦਾ ਚੌਥਾ ਇਨਾਮ ਕਿਸਨੇ ਜਿੱਤਿਆ?
1 07710
A3 08381
B4 74855
A7 69853
B1 17147
A6 56298
B5 33946
ਪੰਜਾਬ ਲਾਟਰੀ ਦਾ ਪੰਜਵਾਂ ਇਨਾਮ ਕਿਸਨੇ ਜਿੱਤਿਆ?
A8 24257
B3 17520
A6 77455
B8 01056
A1 44376
A7 11363