ਫਗਵਾੜਾ ( ਪੁਨੀਤ , ਇੰਦਰਜੀਤ ਸ਼ਰਮਾ )  ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਨਗਰ ਨਿਗਮ ਫਗਵਾੜਾ ਨੇ ਸਵੱਛ ਸਰਵੇਖਣ ਮਿਸ਼ਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਨਿਗਮ ਦੇ ਕਪੈਸਟੀ ਬਿਲਡਿੰਗ ਮਾਹਰ ਮੈਡਮ ਪੂਜਾ ਸ਼ਰਮਾ ਨੇ ਦੱਸਿਆ ਕਿ ਸਵੱਛਤਾ ਦੇ ਪ੍ਰਤੀ ਜਾਗਰੁਕਤਾ ਦੇ ਮਨੋਰਥ ਨਾਲ ਨਿਗਮ ਕਮਿਸ਼ਨਰ ਫਗਵਾੜਾ ਡਾ. ਅਕਸ਼ਿਤਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੱਛਤਾ ਸਰਵੇਖਣ ਕਰਵਾਇਆ ਜਾ ਰਿਹਾ ਹੈ। ਉਹਨਾਂ ਸੈਂਟਰ ਦੀਆਂ ਸਿਖਿਆਰਥਣਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਸਵੱਛਤਾ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਲਈ ਪ੍ਰੇਰਿਤ ਕੀਤਾ। ਪੂਜਾ ਸ਼ਰਮਾ ਅਨੁਸਾਰ ਇਸ ਸਰਵੇਖਣ ਤਹਿਤ 10 ਸਵਾਲ ਪੁੱਛੇ ਜਾਂਦੇ ਹਨ ਜਿਸ ਵਿੱਚ ਲੋਕ ਆਪਣੀ ਇੱਛਾ ਅਨੁਸਾਰ ਕਿਸੇ ਵੀ ਆਪਸ਼ਨ ਤੇ ਕਲਿੱਕ ਕਰ ਸਕਦੇ ਹਨ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਅਤੇ ਮੁੱਖ ਬੁਲਾਰੇ ਪੂਜਾ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਸਵੱਛ ਭਾਰਤ ਮਿਸ਼ਨ ਅਧੀਨ ਫਗਵਾੜਾ ਨੂੰ ਸਾਫ ਸੁਥਰਾ ਅਤੇ ਖੂਬਸੂਰਤ ਸ਼ਹਿਰ ਬਨਾਉਣ ਵਿਚ ਉਹਨਾਂ ਦੀ ਸੰਸਥਾ ਅਤੇ ਸੈਂਟਰ ਵਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਜਗਜੀਤ ਸੇਠ, ਮੈਡਮ ਤਨੁ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ,ਮੈਡਮ ਨਵਜੋਤ ਕੌਰ, ਮੈਡਮ ਗੁਰਜੀਤ ਕੌਰ, ਗੁਰਸ਼ਰਨ ਬਾਸੀ, ਹੇਮੰਤ, ਮੈਡਮ ਰਜਨੀ, ਅੰਜਲੀ, ਸਿਮਰਨ, ਸਲੋਨੀ, ਕਿਰਨ, ਤੰਮਨਾ, ਹਰਮਨ, ਜਸ਼ਨਪ੍ਰੀਤ, ਸਾਨੀਆ, ਰੇਣੁਕਾ, ਸਿਮਰਨ, ਮਹਿਕ, ਕਾਜਲ, ਭਾਵਨਾ, ਕਮਲਪ੍ਰੀਤ, ਸੰਜਨਾ, ਗਗਨ, ਅੰਜਲੀ, ਤਾਨੀਆ, ਆਰਤੀ, ਨਿਸ਼ਾ, ਅੰਜਲੀ ਹੀਰ, ਕਿਰਨਦੀਪ, ਪ੍ਰੀਆ ਆਦਿ ਹਾਜਰ ਸਨ।

[ajax_load_more id="2949366941" container_type="ul" post_type="post" pause="true" images_loaded="true" placeholder="true" button_label="View More News" button_loading_label="Loading Latest News" max_pages="20]