Skip to content
ਫਗਵਾੜਾ ( ਪੁਨੀਤ , ਇੰਦਰਜੀਤ ਸ਼ਰਮਾ ) ਸਥਾਨਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਚਲ ਰਹੇ ਬਲੱਡ ਬੈਂਕ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਭੱਲਾ ਪਰਿਵਾਰ ਵਲੋਂ ਸਵ. ਰਮੇਸ਼ ਭੱਲਾ ਦੀ ਨਿੱਘੀ ਯਾਦ ਵਿਚ 11 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਰਿਸ਼ੂ ਭੱਲਾ ਅਤੇ ਗਿੰਨੀ ਭੱਲਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸਵ. ਰਮੇਸ਼ ਭੱਲਾ ਦੀ ਯਾਦ ਵਿਚ ਇਹ ਸਿਲਾਈ ਮਸ਼ੀਨਾਂ ਉਹਨਾਂ ਦੀ ਮਾਤਾ ਸੁੱਖਵਰਸ਼ਾ ਭੱਲਾ ਦੀ ਪ੍ਰੇਰਣਾ ਸਦਕਾ ਔਰਤਾਂ ਨੂੰ ਆਤਮ ਨਿਰਭਰ ਬਣਨ ਵਿਚ ਸਹਿਯੋਗ ਦੇ ਮਕਸਦ ਨਾਲ ਦਿੱਤੀਆਂ ਗਈਆਂ ਹਨ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸਵ. ਰਮੇਸ਼ ਭੱਲਾ ਹਰੇਕ ਸਾਲ ਬੱਲਡ ਬੈਂਕ ਵਿਖੇ ਔਰਤਾਂ ਨੂੰ ਸਿਲਾਈ ਮਸ਼ੀਨਾ ਵੰਡਦੇ ਸਨ। ਹੁਣ ਉਹਨਾਂ ਦੇ ਪਰਿਵਾਰ ਨੇ ਦੁਬਾਰਾ ਇਸ ਪ੍ਰੋਜੈਕਟ ਨੂੰ ਆਪਣੇ ਪਿਤਾ ਨੂੰ ਸ਼ਰਧਾਂਜਲੀ ਵਜੋਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਪਦਮ ਲਾਲ ਵਧਾਵਨ, ਹਰਬੰਸ ਲਾਲ, ਮੋਨਿਕਾ, ਸੁਮਿਤਾ ਪਰਾਸ਼ਰ, ਨੇਹਾ ਓਬਰਾਏ ਅਤੇ ਸਿਲਾਈ ਟੀਚਰ ਕੁਲਵਿੰਦਰ ਕੌਰ ਆਦਿ ਹਾਜਰ ਸਨ।
Related