ਫਰੀਦਕੋਟ (ਵਿਪਨ ਮਿਤੱਲ):- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦੇ ਆਜਮ ਸ ਭਗਤ ਸਿੰਘ ਦੇ ਸ਼ਹੀਦੀ ਦਿਵਸ ਸਮਰਪਿਤ ਇੱਕ ਵਿਸ਼ਾਲ ਖੂਨ ਦਾਨ ਕੈਂਪ 22 ਮਾਰਚ ਦਿਨ ਸ਼ੁਕਰ ਵਾਰ ਸਵੇਰੇ 10 ਵਜੇ ਸਰਕਾਰੀ ਆਈ ਟI ਆਈ(ਸਰਕਾਰੀ ਉਦਯੋਗਿਕ ਸੰਸਥਾ ਫਰੀਦਕੋਟ )ਵਿਖੇ ਲਗਾਇਆ ਜਾ ਰਿਹਾ ਹੈ।ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਪ੍ਰੋਜੈਕਟ ਚੇਅਰਮੈਨ ਸ ਜਸਵਿੰਦਰ ਸਿੰਘ ਕੈਂਥ ਅਤੇ ਕੋ ਪ੍ਰੋਜੈਕਟ ਚੇਅਰਮੈਨ ਜੀਤ ਸਿੰਘ ਸਿੱਧੂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਨਾਲ ਮਿਲ ਕੇ ਲਗਾਇਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਖੂਨ ਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ ਹਰੇਕ ਖੂਨ ਦਾਨੀ ਨੂੰ ਸਨਮਾਨ ਪੱਤਰ ਦਿੱਤਾ ਜਾਵੇਗਾ। ਇਸ ਐਸ ਕੈਂਪ ਵਿੱਚ ਖੂਨ ਦਾਨ ਕਰਨ ਵਾਲਿਆਂ ਲਈ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਜਿੰਨਾ ਤਿੰਨ ਖੂਨ ਦਾਨੀਆਂ ਦਾ ਲੱਕੀ ਡਰਾਅ ਨਿਕਲੇਗਾ ਉਹਨਾ ਤਿੰਨ ਵਿਅਕਤੀਆਂ ਨੂੰ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਵੱਲੋਂ ਮੋਬਾਇਲ ਫੋਨ ਇਨਾਮ ਵਜੋਂ ਦਿੱਤੇ ਜਾਣਗੇ। ਦਾਨ ਦਾ ਦਾਨ ਅਤੇ ਇਨਾਮ ਦਾ ਇਨਾਮ। ਇਹਨਾ ਨੇ ਖੂਨ ਦਾਨੀਆਂ ਨੂੰ ਅਪੀਲ ਕੀਤੀ ਕਿ ਖੂਨ ਦਾਨ ਕਰਕੇ ਸ਼ਹੀਦੇ ਆਜ਼ਮ ਸ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ। ਇਹਨਾ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਕੈਂਪ ਵਿੱਚ ਪਹੁੰਚ ਕੇ ਸਵੈ ਇੱਛਾ ਨਾਲ ਖ਼ੂਨ -ਦਾਨ ਕਰਕੇ ਕੀਮਤੀ ਜਾਨਾ ਬਚਾਅ ਕੇ ਆਪਣਾ ਯੋਗਦਾਨ ਪਾਓ। ਕਿਉਕਿ ਖੂਨ- ਦਾਨ ਹੈ ਦਾਨ ਮਹਾਨ।
ਫੋਟੋ: ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਪ੍ਰੋਜੈਕਟ ਚੇਅਰਮੈਨ ਜਸਵਿੰਦਰ ਸਿੰਘ ਕੈਂਥ ਅਤੇ ਕੋ ਪ੍ਰੋਜੈਕਟ ਚੇਅਰਮੈਨ ਜੀਤ ਸਿੰਘ ਸਿੱਧੂ।