ਭਾਰਤ ਵਿਚ ਕਈ ਤਰ੍ਹਾਂ ਦੇ ਕਾਲਜ ਤੁਹਾਨੂੰ ਨਜ਼ਰ ਆ ਜਾਣਗੇ। ਲੋਕ ਪਲੇਸਮੈਂਟ ਤੇ ਕਾਲਜ ਦੀਆਂ ਸਹੂਲਤਾਂ ਦੇ ਆਧਾਰ ‘ਤੇ ਇਨ੍ਹਾਂ ਵਿਚ ਐਡਮਿਸ਼ਨ ਲੈਂਦੇ ਹਨ। ਕਈ ਲੋਕ ਸਰਕਾਰੀ ਕਾਲਜ ਵਿਚ ਪੜ੍ਹਨਾ ਪ੍ਰੈਫਰ ਕਰਦੇ ਹਨ। ਇਨ੍ਹਾਂ ਵਿਚ ਫੀਸ ਘੱਟ ਹੁੰਦੀ ਹੈ ਤੇ ਇਨ੍ਹਾਂ ਦੀ ਡਿਗਰੀ ਦੀ ਵੈਲਿਊ ਜ਼ਿਆਦਾ ਹੁੰਦੀ ਹੈ। ਦੂਜੇ ਪਾਸੇ ਪ੍ਰਾਈਵੇਟ ਕਾਲਜ ਬੇਹਤਰੀਨ ਸਹੂਲਤਾਂ ਤਾਂ ਦਿੰਦੇ ਹਨ ਪਰ ਨਾਲ ਹੀ ਮੋਟੀ ਫੀਸ ਵੀ ਵਸੂਲਦੇ ਹਨ ਪਰ ਜਮਸ਼ੇਦਪੁਰ ਦੇ ਮਾਨਗੋ ਦੇ ਵਰਕਰਸ ਕਾਲਜ ਦੇ ਹਾਲਾਤ ਕੁਝ ਵੱਖ ਹਨ।

    ਇਸ ਵਰਕਰ ਕਾਲਜ ਵਿਚ ਪੜ੍ਹਾਈ ਕਰਨ ਆਉਣ ਵਾਲੇ ਸਟੂਡੈਂਟਸ ਹੈਲਮੇਟ ਪਹਿਨ ਕੇ ਕਲਾਸ ਵਿਚ ਬੈਠਦੇ ਹਨ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਕੋਈ ਯੂਨਿਕ ਡ੍ਰੈਸ ਕੋਡ ਹੈ ਤਾਂ ਤੁਸੀਂ ਗਲਤ ਹੋ। ਇਨ੍ਹਾਂ ਵਿਦਿਆਰਥੀਆਂ ਦੇ ਹੈਲਮੇਟ ਪਹਿਣਨ ਦੇ ਪਿੱਛੇ ਇਕ ਖਾਸ ਵਜ੍ਹਾ ਹੈ। ਇਨ੍ਹਾਂ ਵਿਦਿਆਰਥੀਆਂ ਦਾ ਕਲਾਸ ਵਿਚ ਹੈਲਮੇਟ ਪਹਿਨ ਕੇ ਪੜ੍ਹਾਈ ਕਰਨ ਦਾ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਜਿਥੋਂ ਇਹ ਵਾਇਰਲ ਹੋ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਇਨ੍ਹਾਂ ਵਿਦਿਆਰਥੀਆਂ ਨੂੰ ਹੈਲਮੇਟ ਪਹਿਨਣ ਦੀ ਲੋੜ ਪੈ ਗਈ।

    ਕਲਾਸ ਵਿਚ ਹੈਲਮੇਟ ਪਹਿਨ ਕੇ ਬੈਠੇ ਇਹ ਵਿਦਿਆਰਥੀ ਮਜਬੂਰ ਹਨ। ਦਰਅਸਲ ਇਸ ਕਾਲਜ ਦੀ ਇਮਾਰਤ ਕਾਫੀ ਪੁਰਾਣੀ ਹੋ ਚੁੱਕੀ ਹੈ। ਇਸ ਦੀ ਹਾਲਤ ਇੰਨੀ ਖਰਾਬ ਹੈ ਕਿ ਛੱਤ ਕਦੇ ਵੀ ਡਿੱਗ ਸਕਦੀ ਹੈ। ਅਜਿਹੇ ਵਿਚ ਵਿਦਿਆਰਥੀ ਆਪਣੀ ਸੁਰੱਖਿਆ ਲਈ ਕਲਾਸ ਅੰਦਰ ਹੈਲਮੇਟ ਪਹਿਨ ਕੇ ਬੈਠਦੇ ਹਨ। ਕਈ ਵਿਦਿਆਰਥੀਆਂ ਦੇ ਉਪਰ ਛੱਤ ਦਾ ਕੁਝ ਹਿੱਸਾ ਡਿੱਗ ਚੁੱਕਾ ਹੈ। ਇਸ ਵਜ੍ਹਾ ਨਾਲ ਸਟੂਡੈਂਟਸ ਦਾ ਕਹਿਣਾ ਹੈ ਕਿ ਜੇਕਰ ਕਲਾਸ ਕਰਨੀ ਹੈ ਤਾਂ ਉਨ੍ਹਾਂ ਕੋਲ ਇਕ ਇਹੀ ਬਦਲ ਬਚਦਾ ਹੈ।

    ਜਦੋਂ ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਵੀ ਲਾਚਾਰੀ ਜਤਾਈ। ਕਾਲਜ ਦੇ ਪ੍ਰਿੰਸੀਪਲ ਐੱਸਪੀ ਮਹਾਲਿਕ ਮੁਤਾਬਕ ਇਮਾਰਤ ਨੂੰ ਬਣੇ 70 ਤੋਂ ਵੱਧ ਸਾਲ ਹੋ ਚੁੱਕੇ ਹਨ। ਉਨ੍ਹਾਂ ਨੇ ਕਈ ਵਾਰ ਇਸ ਦੀ ਹਾਲਤ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਪਰ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਅਜਿਹੇ ਵਿਚ ਉਨ੍ਹਾਂ ਕੋਲ ਪੜ੍ਹਾਈ ਨੂੰ ਇਸੇ ਸਾਲ ਵਿਚ ਜਾਰੀ ਰੱਖਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।