ਜਲੰਧਰ(ਵਿੱਕੀ ਸੂਰੀ):-ਵੋਟਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੱਖ ਵਿੱਚ ਵੋਟ ਪਾਉਣ ਤੋਂ ਪਹਿਲਾਂ ਧਿਆਨ ਦੇਣਾ ਸਾਡੀ ਇਸ ਬੇਨਤੀ ਵੱਲ ਅਸੀਂ ਸਿਹਤ ਵਿਭਾਗ ਅਧੀਨ ਪੰਜਾਬ ਦੇ ਹਸਪਤਾਲ ਚ ਕੰਮ ਕਰਦੇ ਕੱਚਾ ਮੁਲਾਜ਼ਮ ਬੋਲ ਰਹੇ ਹਾਂ ਜੋ ਪਿਛਲੇ 18 ਸਾਲ ਤੋਂ 11 ਹਜਾਰ ਦੀ ਮਾਮੂਲੀ ਤਨਖਾਹ ਲੈ ਕੇ ਇੱਕ ਖਾਸ ਤੇ ਕੰਮ ਕਰ ਰਹੇ ਹਾਂ ਕੀ ਸਾਡਾ ਭਵਿੱਖ ਕਦੇ ਸੁਧਰੇਗਾ ਅਤੇ ਅਸੀਂ ਪੁਲਿਸ ਤਨਖਾਹ ਲੈ ਕੇ ਪੱਕਾ ਹੋਵਾਂਗੇ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਗਿਆ ਸੀ ਬੜੀ ਆਸ ਨਾਲ ਇਹ ਸਰਕਾਰ ਬਣਾਈ ਸੀ ਕਿ ਇਹ ਸਾਡੀ ਸਰਕਾਰ ਆ ਕੇ ਸਾਡੀਆਂ ਮੁਸੀਬਤਾਂ ਦਾ ਹੱਲ ਕਰੇਗੀ ਅਤੇ ਸਾਡੀ ਜ਼ਿੰਦਗੀ ਸੰਵਰੇਗੀ ਅਤੇ ਪੂਰੇ ਮਨ ਨਾਲ ਲੋਕਾਂ ਦੀ ਸੇਵਾ ਤੁਹਾਡੀ ਸੇਵਾ ਕਰ ਪਾਵਾਂਗੇ
ਪਰ ਦੋ ਸਾਲ ਬੀਤਣ ਤੋਂ ਬਾਅਦ ਨਤੀਜਾ ???
ਸਿਰਫ
ਅਸੀਂ ਕੱਚੇ ਮੁਲਾਜ਼ਮ ਫੈਲੀ ਕੈਬਿਨੇਟ ਚ ਪੱਕੇ ਕਰਾਂਗੇ ਕਹਿਣ ਵਾਲੀ ਸਰਕਾਰ ਨੇ ਦੋ ਸਾਲ ਬੀਤਣ ਤੋਂ ਬਾਅਦ ਇੱਕ ਵੀ ਮੁਲਾਜ਼ਮ ਪੱਕਣ ਨਹੀਂ ਕੀਤਾ ਹਾਂ ਇਸ ਦਾ ਪ੍ਰਚਾਰ ਕਰਦੇ ਹੋਏ ਫਲੇਕਸ/ਬੋਰਡ ਲਗਾਉਣ ਲਈ ਸਾਡੀਆਂ ਤਨਖਾਵਾਂ ਦੇ ਬਜਟ ਤੋਂ ਵੱਧ ਖਰਚਾ ਕਰ ਦਿੱਤਾ
ਸੋਚਣ ਵਾਲੀ ਗੱਲ ਹੈ ਕਿ ਇੱਕ 18 ਸਾਲ ਤੋਂ ਠੇਕੇ ਤੇ ਕੰਮ ਕਰਦਾ ਮੁਲਾਜ਼ਿਮ ਜੋ ਆਪਣੇ ਪਰਿਵਾਰ ਲਈ ਰਾਸ਼ਨ ਦਾ ਪ੍ਰਬੰਧ ਨਹੀਂ ਕਰ ਸਕਦਾ ਜੋ ਆਪਣੇ ਬੱਚੇ ਨਹੀਂ ਪਾਲ ਸਕਦਾ ਜੋ ਆਪਣੇ ਮਾਂ ਬਾਪ ਦਾ ਔਖੀ ਘੜੀ ਲਾਜ ਨਹੀਂ ਕਰ ਸਕਦਾ , ਉਹ ਕਿੰਨੇ ਮਨ ਨਾਲ ਨੌਕਰੀ ਕਰਦੇ ਹੋਏ ਲੋਕਾਂ ਨੂੰ ਸਿਹਤ ਸਹੂਲਤਾਂ ਦਵੇਗਾ ???
ਕੀ ਉਸਦਾ ਹੱਕ ਨਹੀਂ ਕਿ ਉਹ ਸਮਨਪੂਰੁਕ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਸਕੇ???
ਕਿ ਭਰਿਆ ਮਨ ਲੈ ਕੇ ਕੋਈ ਪੂਰੇ ਮਨ ਨਾਲ ਸਿਹਤ ਸਹੂਲਤਾਂ ਲੋਕਾਂ ਨੂੰ ਦੇ ਸਕਦਾ ਹੈ ??
ਜੇਕਰ ਨਹੀਂ ਤਾਂ ਕਿ ਇਹ ਤੁਹਾਡੇ ਲੋਕਾਂ (ਜੋ ਸਰਕਾਰੀ ਹਸਪਤਾਲ ਵਿੱਚ ਆਸ ਰੱਖਦੇ ਰੱਖ ਕੇ ਜਾਂਦੇ ਹਨ)ਉਹਨਾਂ ਨਾਲ ਅੰਨਿਆ ਨਹੀਂ ??
ਕੱਲ ਨੂੰ ਤੁਹਾਡੇ ਬੱਚੇ ਵੀ ਸਾਡੇ ਵਾਂਗੂ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਸਕਦੀ ਹੈ ਇਹੋ ਜਿਹੀ ਸਰਕਾਰ ਸੋ ਸਰਕਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚਣਾ ਕਿ ਸਾਡਾ ਕਸੂਰ ਕੀ ਹੈ?