ਕੈਨੇਡਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਕੈਲਗਰੀ ‘ਚ ਇਕ ਪੰਜਾਬੀ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ। ਹਾਦਸੇ ਵਿਚ ਪਿਓ ਅਤੇ ਉਸ ਦੀ ਧੀ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਸੰਨੀ ਗਿੱਲ (ਉਮਰ 50 ਸਾਲਾ) ਤੇ ਉਸ ਦੀ ਧੀ ਹਰਗੁਨ ਵਜੋਂ ਹੋਈ ਹੈ। ਕੈਲਗਰੀ ਫ਼ਾਇਰ ਡਿਪਾਰਟਮੈਂਟ ਅਧਿਕਾਰੀ ਕੈਰੋਲ ਹੈਂਕੇ ਨੇ ਕਿਹਾ ਹੈ ਕਿ 50 ਸਾਲ ਸੰਨੀ ਗਿੱਲ ਦੀ ਜ਼ਿੰਦਾ ਸੜਨ ਨਾਲ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੀ ਬੇਟੀ ਹਰਗੁਨ ਉਮਰ 9 ਸਾਲ, ਨੂੰ ਹਸਪਤਾਲ ਇਲਾਜ ਵਾਸਤੇ ਲਿਜਾਇਆ ਗਿਆ, ਜਿਥੇ ਕਿ ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਕ ਔਰਤ ਅਤੇ 16 ਸਾਲਾ ਦੇ ਬੱਚੇ ਦਾ ਇਲਾਜ ਚੱਲ ਰਿਹਾ ਹੈ।