ਬੀਤੀ ਦੇਰ ਰਾਤ ਲੁਧਿਆਣਾ ਤੋਂ ਮਲੇਰਕੋਟਲਾ ਜਾ ਰਹੀ ਕਾਰ ਦੇ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ।ਮ੍ਰਿਤਕਾਂ ਦੀ ਪਛਾਣ ਮਾਲੇਰਕੋਟਲਾ ਦੇ ਮੁਹੰਮਦ ਸ਼ਾਹਿਦ(31), ਰੋਹਿਤ ਵਰਮਾ(28) ਅਤੇ ਕੋਸਰ (40) ਵਜੋਂ ਹੋਈ ਹੈ। ਪੀੜਤ ਲੁਧਿਆਣਾ ਜ਼ਿਲ੍ਹੇ ਦੇ ਨਾਰੰਗਵਾਲ ਪਿੰਡ ਤੋਂ ਵਾਪਸ ਮਾਲੇਰਕੋਟਲਾ ਆ ਰਹੇ ਸਨ। ਅਹਿਮਦਗੜ੍ਹ ਥਾਣਾ ਸਦਰ ਦਰਸ਼ਨ ਸਿੰਘ ਨੇ ਦਸਿਆ ਕਿ ਮਾਰੂਤੀ ਕਾਰ ਦੀ ਸੜਕ ’ਤੇ ਖੜੇ ਇਕ ਲੋਡ ਕੀਤੇ ਟਰੱਕ ਨਾਲ ਟੱਕਰ ਹੋ ਗਈ। ਪੁਲਿਸ ਨੇ ਟਰੱਕ ਡਰਾਈਵਰ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ।