ਉਹਨਾਂ ਨੇ ਲੁਧਿਆਣਾ ਦੇ ਬਾਕੀ ਵਪਾਰੀਆਂ ਨੂੰ ਵੀ ਕਿਹਾ ਕਿ ਇਸ ਤਰਾਂ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕਿਆਂ ਨੂੰ ਸਟੋਰ ਨਾ ਕੀਤਾ ਜਾਵੇ ਕਿਉਂਕਿ ਅਕਸਰ ਹੀ ਕਈ ਵਾਰ ਅਣਸੁਖਾਵੀ ਘਟਨਾਵਾਂ ਵਾਪਰਦੀਆਂ ਹਨ।

    ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਪਟਾਕੇ ਆਉਂਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਜੋ ਕਿ ਲੁਹਾਰਾ ਦੇ ਨੇੜੇ ਇੱਕ ਗੋਦਾਮ ਦੇ ਵਿੱਚ ਰੱਖੇ ਗਏ ਸਨ। ਲਗਭਗ ਪਟਾਕਿਆਂ ਦੇ ਇਹ 300 ਦੇ ਕਰੀਬ ਡੱਬੇ ਬਰਾਮਦ ਹੋਏ ਹਨ ਜਿਨਾਂ ਬਾਜ਼ਾਰ ਦੇ ਵਿੱਚ ਲੱਖਾਂ ਰੁਪਏ ਕੀਮਤ ਦੱਸੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਬਾਜ਼ਾਰ ਦੇ ਵਿੱਚ ਘੱਟੋ ਘੱਟ ਇਹ 50 ਲੱਖ ਰੁਪਏ ਦੇ ਵਿਕਣੇ ਸਨ।

    ਉਹਨਾਂ ਨੇ ਲੁਧਿਆਣਾ ਦੇ ਬਾਕੀ ਵਪਾਰੀਆਂ ਨੂੰ ਵੀ ਕਿਹਾ ਕਿ ਇਸ ਤਰਾਂ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕਿਆਂ ਨੂੰ ਸਟੋਰ ਨਾ ਕੀਤਾ ਜਾਵੇ ਕਿਉਂਕਿ ਅਕਸਰ ਹੀ ਕਈ ਵਾਰ ਅਣਸੁਖਾਵੀ ਘਟਨਾਵਾਂ ਵਾਪਰਦੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਵਪਾਰੀਆਂ ਨੂੰ ਤੰਗ ਨਹੀਂ ਕਰ ਰਹੇ ਪਰ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਨੂੰ ਵੀ ਕੋਈ ਕੰਮ ਨਹੀਂ ਕਰਨ ਦਿੱਤਾ ਜਾਵੇਗਾ।

    ਪਟਾਕਿਆਂ ਦੇ ਗੁਦਾਮ ਦੇ ਬਾਹਰ ਇੱਕ ਸਿਆਸੀ ਆਗੂ ਦਾ ਪੋਸਟਰ ਵੀ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਪੁਲਿਸ ਕਮਿਸ਼ਨਰ ਨੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਇਹ ਪੋਸਟਰ ਤੁਸੀਂ ਵੀ ਵੇਖਿਆ ਹੈ ਅਤੇ ਅਸੀਂ ਵੀ ਵੇਖਿਆ ਹੈ ਤੁਸੀਂ ਵੀ ਇਸ ਦੀ ਜਾਂਚ ਕਰੋ ਤੇ ਅਸੀਂ ਵੀ ਕਰ ਰਹੇ ਹਨ. ਉਹਨਾਂ ਕਿਹਾ ਕਿ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਫਿਲਹਾਲ ਸਟੋਰ ਦੇ ਵਿੱਚ ਸਥਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਤੋਂ ਕਈ ਹੋਰ ਖੁਲਾਸੇ ਵੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਉੱਤੇ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ।

    ਸੀਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਰਾਤੋ-ਰਾਤ ਅਮੀਰ ਬਣਨ ਦੇ ਲਾਲਚ ਵਿੱਚ ਕੁਝ ਲੋਕ ਪਟਾਕਿਆਂ ਦੇ 5 ਟਰੱਕ ਲਿਆ ਕੇ ਇੱਥੇ ਨਾਜਾਇਜ਼ ਢੰਗ ਨਾਲ ਸਟੋਰ ਕਰ ਲੈਂਦੇ ਹਨ। ਇਸ ਸਬੰਧੀ ਸੂਚਨਾ ਮਿਲਣ ‘ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਸੰਗਰੂਰ, ਦਿੜਬਾ ਅਤੇ ਬਟਾਲਾ ਵਿੱਚ ਗੈਰ-ਕਾਨੂੰਨੀ ਪਟਾਕਿਆਂ ਦੇ ਗੋਦਾਮਾਂ ਵਿੱਚ ਧਮਾਕਿਆਂ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਲੁਧਿਆਣਾ ਪੁਲੀਸ ਇਸ ਸੀਜ਼ਨ ਵਿੱਚ ਪਹਿਲਾਂ ਹੀ ਚੌਕਸ ਹੈ।