ਫ਼ਤਿਹਗੜ੍ਹ ਸਾਹਿਬ: ਵੀਰਵਾਰ 29 ਫਰਵਰੀ ਦੀ ਰਾਤ ਕਰੀਬ 9:45 ਵਜੇ ਫ਼ਤਿਹਗੜ੍ਹ ਸਾਹਿਬ, ਸਰਹਿੰਦ ਸਮੇਤ ਪੇਂਡੂ ਇਲਾਕਿਆਂ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਇੱਕ-ਦੂਜੇ ਨੂੰ ਫ਼ੋਨ ਕਰਕੇ ਧਮਾਕੇ ਬਾਰੇ ਪੁੱਛਣ ਲੱਗੇ। ਲੋਕਾਂ ਵਿੱਚ ਡਰ ਦਾ ਮੁੱਖ ਕਾਰਨ ਬੀਤੀ 22 ਜਨਵਰੀ ਨੂੰ ਖਾਨਪੁਰ ਪਿੰਡ ਨੇੜੇ ਫਰੇਟ ਕਾਰੀਡੋਰ ਰੇਲ ਲਾਈਨ ‘ਤੇ ਹੋਇਆ ਧਮਾਕਾ ਸੀ। ਪੁਲਿਸ ਵੀ ਤੁਰੰਤ ਹਰਕਤ ਵਿੱਚ ਆਈ ਅਤੇ ਜਾਂਚ ਪੜਤਾਲ ਕੀਤੀ, ਪਰ ਕਿਸੇ ਵੀ ਤਰ੍ਹਾਂ ਦਾ ਘਾਤਕ ਧਮਾਕਾ ਨਹੀਂ ਹੋਇਆ ਸੀ।
ਦਰਅਸਲ, ਵੀਰਵਾਰ ਰਾਤ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਨੇ ਜਿਸ ਧਮਾਕੇ ਦੀ ਆਵਾਜ਼ ਸੁਣੀ, ਉਹ ਇੱਕ ‘ਸੋਨਿਕ ਬੂਮ’ (Sonic Boom) ਸੀ। ਐੱਸ.ਐੱਸ.ਪੀ. ਸ਼ੁਭਮ ਅਗਰਵਾਲ ਨੇ ਇਸ ਬਾਰੇ ਦੱਸਿਆ ਕਿ ਆਵਾਜ਼ ਸੁਣਨ ਤੋਂ ਬਾਅਦ ਪੁਲਿਸ ਨੇ ਬਾਰੀਕੀ ਨਾਲ ਜਾਂਚ ਕੀਤੀ ਹੈ। ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਐੱਸ.ਐੱਸ.ਪੀ. ਨੇ ਕਿਹਾ ਕਿ ਇਹ ਆਵਾਜ਼ ਫਾਈਟਰ ਜੈੱਟ (ਲੜਾਕੂ ਜਹਾਜ਼) ਰਾਹੀਂ ਪੈਦਾ ਹੋਣ ਵਾਲੇ ਸੋਨਿਕ ਬੂਮ ਦੀ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਸਲਾਹ ਦਿੱਤੀ।
ਕੀ ਹੁੰਦਾ ਹੈ ਸੋਨਿਕ ਬੂਮ?

