Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਜਿਲਾ ਫਿਰੋਜਪੁਰ ਪਰਸ਼ਾਸ਼ਨ ਨਾਲ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸੇਵਾਦਾਰਾਂ ਵੱਲੋਂ ਸਿਮਰਜੀਤ ਸਿੰਘ ਸੰਧੂ ਜੰਗ ਤੇ ਸਾਰਜ ਸਿੰਘ ਸੰਧੂ ਸਾਬਕਾ ਸਰਪੰਚ ਝੋਕ ਟਹਿਲ ਸਿੰਘ ਦੀ ਅਗਵਾਈ ਚ ਪਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ, ਜਿਸ ਚ ਜਥੇਬੰਦੀ ਦੇ ਸੇਵਾਦਾਰਾਂ ਨੇ ਪਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਿਲਾ ਫਿਰੋਜਪੁਰ ਦੇ ਜੋ ਛੋਟੇ ਕਿਸਾਨ ਹਨ ਜਿੰਨਾਂ ਕੋਲ ਏਕੜ ਦੋ ਦੋ ਏਕੜ ਜਮੀਨ ਹੈ, ਉਹਨਾਂ ਕੋਲ ਨਾਂ ਤਾਂ ਵੱਡੇ ਸੰਦ ਹਨ ਨਾਂ ਸੁਪਰਸੀਡਰ ਹਨ, ਨਾਂ ਕੋਈ ਪਰਾਲੀ ਗਾਲਣ ਦੇ ਪਰਬੰਧ ਹਨ, ਇਹ ਬਹੁਤ ਵੱਡੀ ਸਮੱਸਿਆ ਹੈ ਤੇ ਕੁਸ਼ ਬੇਲਰਾਂ ਵਾਲੇ ਵੀ ਕਿਸਾਨਾਂ ਤੋਂ ਪਰਾਲੀ ਚੱਕਣ ਦੇ 1500 ਰੁਪਏ ਏਕੜ ਦਾ ਮੰਗ ਰਹੇ ਹਨ।
ਇਸ ਚ ਜਥੇਬੰਦੀ ਦੇ ਸੇਵਾਦਾਰਾਂ ਦੀ ਮੰਗ ਤੇ ਮਾਨਯੋਗ ਏਡੀਸੀ ਫਿਰੋਜਪੁਰ ਨੇ ਹੁਕਮ ਜਾਰੀ ਕਰਦਿਆਂ ਤੁਰੰਤ ਹੀ ਖੇਤੀਬਾੜੀ ਅਫਸਰ ਨੂੰ ਪਿੰਡ ਜੰਗ, ਝੋਕ ਟਹਿਲ ਸਿੰਘ, ਝੋਕ ਮੋਹੜੇ, ਤੂਰ, ਬੁੱਟਰ, ਮਾਛੀਵਾੜਾ ਵਿਖੇ ਸਰਕਾਰ ਵੱਲੋਂ ਬੇਲਰ ਭੇਜੇ ਜਾਣ ਵਾਸਤੇ ਹਦਾਇਤਾਂ ਜਾਰੀ ਕਰੀਆਂ, ਨਾਲ ਹੀ ਦੂਜੀ ਵੱਡੀ ਮੰਗ ਚ ਪਿੰਡ ਦਾਖਲੀ ਪੱਲਾ ਮੇਘਾ ਦੇ ਹੜੵ ਪੀੜਿਤ ਕਿਸਾਨਾਂ ਵਾਸਤੇ, 200 ਬੈਗ ਡੀਏਪੀ ਤੁਰੰਤ ਮੁਹੱਈਆ ਕਰਨ ਵਾਸਤੇ ਵੀ ਖੇਤੀਬਾੜੀ ਅਫਸਰ ਨੂੰ ਹਦਾਇਤ ਜਾਰੀ ਕੀਤੀ।
ਇਸ ਤੇ ਸਮੂਹ ਜਥੇਬੰਦੀ ਸੇਵਾਦਾਰਾਂ ਵੱਲੋਂ ਫਿਰੋਜਪੁਰ ਪਰਸ਼ਾਸ਼ਨ ਦਾ ਦੋਵੇਂ ਮੰਗਾਂ ਹੱਲ ਕਰਨ ਵਾਸਤੇ ਧੰਨਵਾਦ ਕੀਤਾ। ਇਸ ਸਮੇਂ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਜੰਗ, ਸਾਰਜ ਸਿੰਘ ਸੰਧੂ ਸਾਬਕਾ ਸਰਪੰਚ ਝੋਕ ਟਹਿਲ ਸਿੰਘ, ਸੁਖਮੰਦਰ ਸਿੰਘ ਸਰਪੰਚ ਝੋਕ ਟਹਿਲ ਸਿੰਘ, ਬੋਹੜ ਸਿੰਘ ਸਿੱਧੂ ਸਰਪੰਚ ਰਾਊਕੇ, ਬਲਜੀਤ ਸਿੰਘ ਸੰਧੂ ਦਾਖਲੀ ਪੱਲਾ ਮੇਘਾ, ਦਿਲਪਰੀਤ ਸਿੰਘ ਸਿੱਧੂ ਪਿੰਡ ਕਿਲਚੇ ਹਾਜਿਰ ਸਨ।
Related