ਯੂਪੀ ਦੇ ਦੇਵਰੀਆ ਵਿਚ ਗੈਸ ਸਿਲੰਡਰ ਫਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਭਲੂਅਨੀ ਕਸਬੇ ਕੋਲ ਡੁਮਰੀ ਪਿੰਡ ਵਿਚ ਅੱਜ ਸਵੇਰੇ ਲਗਭਗ 6 ਵਜੇ ਗੈਸ ਸਿਲੰਡਰ ਫਟਣ ਨਾਲ ਮਹਿਲਾ ਸਣੇ 3 ਬੱਚਿਆਂ ਦੀ ਮੌਤ ਹੋ ਗਈ। ਧਮਾਕਾ ਇੰਨਾ ਤੇਜ਼ ਸੀਕਿ ਕਮਰੇ ਦੀ ਛੱਤ ਤੇ ਦੀਵਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਮਹਿਲਾ ਆਪਣੇ ਪਤੀ ਲਈ ਚਾਹ ਬਣਾਉਣ ਗਈ ਸੀ। ਪਤੀ ਕਮਰੇ ਦੇ ਬਾਹਰ ਸੀ ਜਿਸ ਕਾਰਨ ਉਹ ਬਚ ਗਿਆ।

    ਡੁਮਰੀ ਪਿੰਡ ਦੇ ਰਹਿਣ ਵਾਲੇ ਸ਼ਿਵ ਕੁਮਾਰ ਗੁਪਤਾ ਦੀ 35 ਸਾਲਾ ਪਤਨੀ ਆਰਤੀ ਦੇਵੀ ਨੇ ਸਵੇਰੇ ਉਠਣ ਦੇ ਬਾਅਦ ਗੈਸ ‘ਤੇ ਚਾਹ ਦਾ ਪੈਨ ਰੱਖਿਆ ਤੇ ਜਿਵੇਂ ਹੀ ਗੈਸ ਜਲਾਇਆ, ਰੈਗੂਲੇਟਰ ਵਿਚ ਅੱਗ ਲੱਗ ਗਈ। ਉਸ ਨੇ ਸ਼ੋਰ ਮਚਾਇਆ ਪਰ ਉਦੋਂ ਸਿਲੰਡਰ ਵਿਚ ਧਮਾਕਾ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਅੱਗ ਘਰ ਦੇ ਦੂਜੇ ਕਮਰੇ ਤੱਕ ਪਹੁੰਚ ਗਈ ਜਿਸ ਨਾਲ ਕਮਰੇ ਵਿਚ ਸੌ ਰਹੀ 14 ਸਾਲਾ ਆਂਚਲ, 12 ਸਾਲ ਦਾ ਕੁੰਦਨ ਤੇ 11 ਸਾਲਾ ਸ੍ਰਿਸ਼ਟੀ ਅੱਗ ਦੀ ਚਪੇਟ ਵਿਚ ਆ ਗਏ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਦੂਜੇ ਪਾਸੇ ਪਤਨੀ ਤੇ ਤਿੰਨ ਬੱਚਿਆਂ ਦੀ ਇਕੋ ਝਟਕੇ ਵਿਚ ਮੌਤ ਨਾਲ ਪਤੀ ਸ਼ਿਵ ਸ਼ੰਕਰ ਬੇਸੁਧ ਹੋ ਗਿਆ ਹੈ।