Skip to content
ਨੂਰਪੁਰਬੇਦੀ ਦੇ ਪਿੰਡ ਰਾਮਪੁਰ ਕਲਾਂ ‘ਚ ਦੇਰ ਸ਼ਾਮ ਇਕ 58 ਸਾਲਾ ਵਿਅਕਤੀ ਦੀ ਕਾਰ ਦੀ ਫੇਟ ਲੱਗਣ ਕਾਰਨ ਹਾਦਸੇ ’ਚ ਮੌਤ ਹੋ ਗਈ। ਉਕਤ ਹਾਦਸਾ ਨੂਰਪੁਰਬੇਦੀ-ਗੜ੍ਹਸੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਰਾਮਪੁਰ ਕਲਾਂ ਲਾਗੇ ਸਥਿਤ ਸਿਮਰਨ ਫ਼ਿਲਿੰਗ ਸਟੇਸ਼ਨ ਸਾਮਹਣੇ ਵਾਪਰਿਆ।
ਏ.ਐੱਸ.ਆਈ. ਰਾਮ ਕੁਮਾਰ ਨੇ ਦਸਿਆ ਕਿ ਸ਼ਾਮੀ 6.30 ਵਜੇ ਸੋਹਣ ਲਾਲ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨਾਲ ਧਾਰਮਕ ਅਸਥਾਨ ਵਿਖੇ ਅਪਣੇ ਭਤੀਜੇ ਨਾਲ ਮੱਥਾ ਟੇਕਣ ਲਈ ਪੈਦਲ ਜਾ ਰਿਹਾ ਸੀ।
ਇਸ ਦੌਰਾਨ ਪਿੰਡ ਕਲਵਾਂ ਮੋੜ ਦੀ ਤਰਫੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਸੋਹਣ ਲਾਲ ਨੂੰ ਫੇਟ ਮਾਰ ਦਿਤੀ। ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਹਾਦਸੇ ’ਚ ਉਸਦੇੇ ਭਤੀਜੇ ਤੇ ਹੋਰਨਾਂ ਦਾ ਬਚਾਅ ਹੋ ਗਿਆ। ਪੁਲਿਸ ਨੇ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਉਸਦੀ ਭਾਲ ਆਰੰਭ ਦਿਤੀ ਹੈ।
Related