Skip to content
ਜਲੰਧਰ(ਵਿੱਕੀ ਸੂਰੀ):- ਅੱਜ ਸਵੇਰੇ ਕੋਰ ਸਲੀਕ ਚੱਕੀ ਕਾਲਾ ਸਿੰਘਾ ਰੋਡ ਦੇ ਉੱਤੇ ਇੱਕ ਵਿਅਕਤੀ ਦੀ ਲਾਸ਼ ਮਿਲੀ । ਜਿਸਦਾ ਪਛਾਣ ਰੋਹਿਤ(24) , ਪਿਤਾ ਦਾ ਨਾਮ ਗੋਵਰਧਨ ਦਾਸ ਵਜੋਂ ਹੋਈ ਹੈ ਅਤੇ ਉਹ ਸਾਈਂ ਕਲੋਨੀ ਦਾ ਰਹਿਣ ਵਾਲਾ ਹੈ ।ਰੋਹਿਤ ਜੋ ਕਿ ਆਪਣੇ ਮਾਂ ਬਾਪ ਦਾ ਇੱਕ ਬੇਟਾ ਸੀ ਤੇ ਬੇਟੀ ਦੀ ਸ਼ਾਦੀ ਹੋਈ ਸੀ ਬੇਟਾ ਕੁੱਝ ਸਮਾਂ ਪਹਿਲਾਂ ਨਸ਼ੇ ਦਾ ਆਦੀ ਸੀ ਪਰ ਉਸਦੀ ਹੁਣ ਦਵਾਈ ਚੱਲ ਰਹੀ ਸੀ ਜਿਸ ਦੇ ਕਾਰਨ ਉਹ ਨਸ਼ੇ ਛੱਡ ਚੁੱਕਾ ਸੀ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਹੁਣ ਨਸ਼ੇ ਛੱਡ ਚੁੱਕਾ ਹੈ ਅਤੇ ਮਿਹਨਤ ਕਰਕੇ ਘਰ ਦਾ ਖਰਚਾ ਚਲਾ ਰਿਹਾ ਸੀ।
ਪਰ ਅੱਜ ਸਵੇਰੇ ਘਰ ਵਾਲਿਆਂ ਨੂੰ ਭਾਜੜ ਪੈ ਗਈ ਜਦੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਸਦੀ ਡੈਡ ਬਾਡੀ ਫਲਾਣੀ ਜਗ੍ਹਾ ਪਈ ਹੈ । ਉਸ ਵੇਲੇ ਘਰ ਵਾਲਿਆਂ ਵੱਲੋਂ ਥਾਣਾ ਪੰਜ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ । ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related