Skip to content
ਕਲਾਨੌਰ : ਕਲਾਨੌਰ ਤੋਂ ਗੁਰਦਾਸਪੁਰ ਮਾਰਗ ‘ਤੇ ਪੈਂਦੇ ਟੀ ਪੁਆਇੰਟ ਭੋਪਰ ਸੈਦਾਂ ਮੇਰੇ ਸੜਕ ‘ਤੇ ਖੜ੍ਹੇ ਖਰਾਬ ਟਿੱਪਰ ਵਿੱਚ ਛੋਟਾ ਹਾਥੀ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ‘ਚ ਜਤਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਹਕੀਮਪਰ ਨੇ ਦੱਸਿਆ ਮੈਂ ਖੇਤੀਬਾੜੀ ਦਾ ਕੰਮ ਕਰਦਾ ਹਾਂ। ਉਸ ਨੇ ਦੱਸਿਆ ਕਿ ਵੀਰਵਾਰ ਦੀ ਸਾਢੇ 10 ਵਜੇ ਦੇ ਕਰੀਬ ਆਪਣੇ ਲੜਕੇ ਹਰਸਿਮਰਨਜੀਤ ਸਿੰਘ ਅਤੇ ਉਸ ਦੇ ਨਾਲ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੋਡ ਖਹਿਰਾ ‘ਤੇ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਭੰਗਵਾ ਆਪਣੇ ਛੋਟੇ ਹਾਥੀ ਨੰਬਰ PB-23-T-1437 ‘ਤੇ ਸਵਾਰ ਹੈ ਕਿ ਗੁਰਦਾਸਪੁਰ ਤੋਂ ਮੱਝ ਲੈ ਕੇ ਕਲਾਨੌਰ ਨੂੰ ਆ ਰਹੇ ਸੀ।ਛੋਟਾ ਹਾਥੀ ਮੇਰਾ ਲੜਕਾ ਹਰਸਿਮਰਨਜੀਤ ਸਿੰਘ ਚਲਾ ਰਿਹਾ ਸੀ, ਮੈ ਤੇ ਮੇਰਾ ਭਨੇਵਾ ਬਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਹਕੀਮਪੁਰ ਆਪਣੇ ਮੋਟਰਸਾਈਕਲ ਨੰਬਰ PB06-AL-6839 ਜਿਸਨੂੰ ਬਲਜੀਤ ਸਿੰਘ ਚਲਾ ਰਿਹਾ ਸੀ ਤੇ ਅਸੀ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਕਲਾਨੌਰ ਨੂੰ ਜਾ ਰਹੇ ਸੀ ਵਕਤ ਕਰੀਬ 10-30 ਦੇ ਕਰੀਬ ਜਦੋ ਅਸੀ ਟੀ- ਪੁਆਇੰਟ ਮੋੜ ਭੋਪੁਰ ਸੈਦਾ ਥੋੜਾ ਅੱਗੇ ਪੁੱਜੇ ਤਾਂ ਮੇਨ ਰੋਡ ਰਸਤੇ ਵਿੱਚ ਅਗਲੇ ਪਾਸੇ ਇੱਕ ਟਿਪਰ ਜਿਸ ਦੇ ਅੱਗੇ ਪਿੱਛ ਕੋਈ ਇਛਾਰਾ ਜਾਂ ਕੋਈ ਰਿਫਲੈਕਟਰ ਵਗੈਰਾ ਨਹੀਂ ਲੱਗਾ ਹੋਇਆ ਅਤੇ ਨਾ ਹੀ ਟਿਪਰ ਖਰਾਬ ਹੋਣ ਸਬੰਧੀ ਸੜਕ ਤੇ ਕੋਈ ਰੋਕ ਲੱਗੀ ਹੋਈ ਟਿਪਰ ਨੂੰ ਕਿਸੇ ਨਾਮਲੂਮ ਵਿਅਕਤੀ ਡਾਰਇਵਰ ਵੱਲੋਂ ਲਾਪਰਵਾਈ ਨਾਲ ਸੜਕ ‘ਤੇ ਖੜ੍ਹਾ ਕੀਤਾ ਹੋਇਆ ਸੀ, ਜੋ ਸਾਡੇ ਵੇਖਦਿਆਂ- ਵੇਖਦਿਆ ਹੀ ਮੇਰੇ ਲੜਕੇ ਹਰਸਿਰਮਨਜੀਤ ਸਿੰਘ ਨੂੰ ਟਿੱਪਰ ਨਾ ਦਿਖਣ ਕਰ ਕੇ ਉਸਦਾ ਛੋਟਾ ਹਾਥੀ ਟਿਪਰ ਦੇ ਪਿਛਲੇ ਪਾਸੇ ਖੱਬੇ ਪਾਸੇ ਵੱਜ ਗਿਆ। ਟਿਪਰ ਵਿੱਚ ਛੋਟਾ ਹਾਥੀ ਵੱਜਣ ਕਰ ਕੇ ਮੌਕਾ ਤੇ ਹੀ ਮੇਰੇ ਲੜਕੇ ਹਰਸਿਰਮਨਜੀਤ ਸਿੰਘ ਤੇ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰੋਡ ਖਹਿਰਾ ਦੀ ਮੌਕਾ ‘ਤੇ ਹੀ ਮੌਤ ਹੋ ਗਈ ਤੇ ਹਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭੰਗਵਾਂ ਦੇ ਵੀ ਕਾਫੀ ਸੱਟਾ ਲੱਗੀਆ ਤਾ 108 ਤੇ ਕਾਲ ਕਰ ਕੇ ਐਂਬੂਲੈਂਸ ਬਲਾ ਕੇ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ। ਟਿਪਰ ਵਿੱਚ ਛੋਟਾ ਹੱਥੀ ਵੱਜਣ ਕਰ ਕੇ ਉਸਦਾ ਵੀ ਕਾਫੀ ਨੁਕਸਾਨ ਹੋਇਆ । ਉਸ ਨੇ ਦੱਸਿਆ ਕਿ ਇਸ ਉਪਰੰਤ ਆਪਣੇ ਲੜਕੇ ਦੀ ਤੇ ਗੁਰਮੀਤ ਸਿੰਘ ਦੀਆ ਡੈਡਬਾਡੀਆ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਡੈਡ ਹਾਉਸ ‘ਚ ਰੱਖਵਾਇਆ । ਉਸਨੇ ਦੱਸਿਆ ਕਿ ਟਿਪਰ ਨੰਬਰ ਤੇ ਡਰਾਇਵਰ ਦਾ ਨਾਮ ਲਿਖਵਾਉਣਾ ਭੁੱਲ ਗਿਆ ਸੀ। ਟਿਪਰ ਨੰਬਰ PB-06-V-5085 ਤੇ ਡਰਾਇਵਰ ਸਤਨਾਮ ਸਿੰਘ ਹੈ, ਜਿਸ ਨੇ ਲਾਪਰਵਾਹੀ ਨਾਲ ਆਪਣਾ ਟਿਪਰ ਰਸਤੇ ਵਿੱਚ ਖੜ੍ਹਾ ਕੀਤਾ ਹੈ। ਸਬੰਧੀ ਵੀ ਪੁਲਿਸ ਨੂੰ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਵੱਲੋਂ ਕਾਰਵਾਈ ਕਰਦਿਆਂ ਹੋਇਆ 106,324 (4), 125(A) 125(B) BNS ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related