ਜਲੰਧਰ(ਵਿੱਕੀ ਸੂਰੀ):- ਬਸਤੀ ਸ਼ੇਖ ਕੂੜੇ ਦਾ ਡੰਪ ਜੋ ਸੜਕਾਂ ਦੇ ਉੱਤੇ ਆ ਗਿਆ ਦੱਸਿਆ ਜਾਂਦਾ ਹੈ ਕਿ ਕਾਰਪੋਰੇਸ਼ਨ ਦੀਆਂ ਗੱਡੀਆਂ ਕੂੜਾ ਬਾਹਰ ਹੀ ਸੁੱਟ ਕੇ ਜਾ ਰਹੀਆਂ ਹਨ ਪਰ ਕਾਰਪੋਰੇਸ਼ਨ ਦੀਆਂ ਗੱਡੀਆਂ ਬਾਹਰ ਸੜਕਾਂ ਤੇ ਕੂੜਾ ਸੁੱਟ ਰਹੀਆਂ ਹਨ ਜਿਸ ਕਾਰਨ ਇਲਾਕੇ ਵਿੱਚ ਬਿਮਾਰੀ ਫੈਲਣ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕੁੜੇ ਦੇ ਪਹਾੜ ਤੋਂ ਪ੍ਰੇਸ਼ਾਨ ਨਜ਼ਰ ਆਏ। ਉਨ੍ਹਾਂ ਵੱਲੋਂ ਪ੍ਰਸ਼ਾਸਨ ਮੂਹਰੇ ਇਸ ਪ੍ਰੇਸ਼ਾਨੀ ਲਾਉਣ ਦੇ ਲਈ ਇਕੱਠ ਕੀਤਾ ਗਿਆ ਅਤੇ ਪ੍ਰੈੱਸ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੇ ਇਸ ਕੁੜੇ ਦੇ ਪਹਾੜ ਕਰਨ ਹੋਣ ਵਾਲਿਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ।
ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਕੁੜੇ ਦੇ ਢੇਰ ਨੂੰ ਹਟਾਉਣ ਦੇ ਕੰਮ ਵਿੱਚ ਦੇਰੀ ਅਤੇ ਅਣਗਹਿਲੀ ਵਰਤੀ ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਦਬੂ ਅਤੇ ਮੱਖੀ ਦੀ ਸਮੱਸਿਆ ਇੱਥੇ ਆਮ ਹੋ ਗਈ ਜਿਹੜਾ ਕਿ ਬਿਮਾਰੀ ਦਾ ਘਰ ਹੈ।