Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ- ਮੋਗਾ ਜੋਨ ਵੱਲੋਂ ਲਗਭਗ 150 ਸਕੂਲਾਂ ਵਿੱਚ ਤਿੰਨ ਦਰਜਿਆਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ। ਇਸ ਪ੍ਰੀਖਿਆ ਵਿੱਚ 11000 ਵਿਦਿਆਰਥੀ ਹਾਜ਼ਰ ਹੋਏ ਜਿਸ ਵਿੱਚ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦੇ 124 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਜਿਸ ਵਿੱਚ ਸਕੂਲ ਦੇ 8 ਵਿਦਿਆਰਥੀ ਨੇ ਨਗਦ ਇਨਾਮ ਅਤੇ ਮੈਰਿਟ ਪੁਜ਼ੀਸ਼ਨ ਲਈ। ਤੀਸਰੇ ਦਰਜੇ ਵਿੱਚ ਨੌਵੀਂ ਤੋਂ ਬਾਰਵੀਂ ਜਮਾਤ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗੁਰਜੋਤ ਕੌਰ ਜਮਾਤ ਨੌਵੀ ਦੀ ਵਿਦਿਆਰਥਨ ਨੇ ਦੂਜਾ ਸਥਾਨ ਲੈ ਕੇ 1500 ਰੁਪਏ ਦਾ ਨਗਦ ਇਨਾਮ ਜਿੱਤਿਆ ਤੇ ਰਮਨਦੀਪ ਕੌਰ ਜਮਾਤ ਨੌਵੀਂ ਨੇ ਮੈਰਿਟ ਪੁਜੀਸ਼ਨ ਪ੍ਰਾਪਤ ਕੀਤੀ। ਦੂਸਰੇ ਦਰਜੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅਮਾਨਤ ਕੌਰ ਜਮਾਤ ਸਤਵੀਂ ਦੀ ਵਿਦਿਆਰਥਨ ਨੇ ਪੰਜਵਾਂ ਸਥਾਨ ਲੈ ਕੇ 300 ਰੁਪਏ ਦਾ ਨਗਦ ਇਨਾਮ ਜਿੱਤਿਆ ਤੇ ਜਪਜੋਤ ਕੌਰ ਜਮਾਤ ਸੱਤਵੀਂ, ਪ੍ਰਭਨੂਰ ਕੌਰ ਜਮਾਤ ਸਿਕਸ ਨੇ ਮੈਰਿਟ ਪੁਜੀਸ਼ਨ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪਹਿਲੇ ਦਰਜੇ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਹਰਸਿਮਰਨ ਕੌਰ ,ਅਭੀਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਮੈਰਿਟ ਸਥਾਨ ਪ੍ਰਾਪਤ ਕੀਤੇ। ਨਤੀਜਾ ਆਉਣ ਤੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਸ. ਪਰਵਿੰਦਰ ਸਿੰਘ ਸੰਧੂ, ਵਾਈਸ ਚੇਅਰਮੈਨ ਸ. ਸ਼ਰਨਪ੍ਰੀਤ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਸ.ਸੁਬਾਸ਼ ਸਿੰਘ ਅਤੇ ਪ੍ਰਿੰਸੀਪਲ ਰੀਤੂ ਚੋਪੜਾ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰੀਖਿਆ ਵਿਚ ਹੋਰ ਵੀ ਜਿਆਦਾ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਦੀ ਇਸ ਕਾਮਯਾਬੀ ਵਿਚ ਮੈਡਮ ਸਰਬਜੀਤ ਕੌਰ, ਮੈਡਮ ਰਾਜਵਿੰਦਰ ਕੌਰ ਤੇ ਮੈਡਮ ਰੂਪੀ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ।
Related