ਫਿਰੋਜ਼ਪੁਰ ( ਜਤਿੰਦਰ ਪਿੰਕਲ ) ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਇੰਦਰਜੀਤ ਸਿੰਘ ਪੁੱਤਰ ਸ. ਗੁਰਮੀਤ ਸਿੰਘ ਜਮਾਤ ਅੱਠਵੀਂ ਵੱਲੋਂ ਵਿਦੇਸ਼ ਵਿੱਚ ਤਾਈਕਵਾਡੋਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਤੀਜਾ ਇਨਾਮ ਬਰੋਂਨਜ ਮੈਡਲ ਲੈ ਕੇ ਮਾਪਿਆਂ ਦਾ, ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਮੁਕਾਬਲੇ ਅੱਠਵੀਂ ਹੀਰੋਜ਼ ਤਾਈਕਵਾਡੋਂ ਇੰਟਰਨੈਸ਼ਨਲ ਚੈਂਪੀਅਨਸ਼ਿਪ ਜੋ ਕਿ ਮਿਤੀ 9 ਤੋਂ 10 ਅਗਸਤ 2025 ਤੱਕ ਪਤਾਇਆ ਸਿਟੀ ਥਾਈਲੈਂਡ ਵਿਖੇ ਕਰਵਾਈ ਗਈ ਸੀ। ਇਸ ਮੁਕਾਬਲੇ ਵਿੱਚ ਵਿਦਿਆਰਥੀ ਇੰਦਰਜੀਤ ਸਿੰਘ ਨੇ ਭਾਗ ਲੈ ਕੇ ਤੀਜਾ ਇਨਾਮ ਬਰੋਂਨਜ ਮੈਡਲ ਜਿੱਤਿਆ। ਇੰਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਦੇਸ਼ਾਂ ਤੋਂ ਲਗਭਗ 3500 ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਵਿਦਿਆਰਥੀ ਇੰਦਰਜੀਤ ਸਿੰਘ ਦਾ ਮੁਕਾਬਲਾ ਅਮਰੀਕਾ ਦੇਸ਼ ਤੋਂ ਆਏ ਹੋਏ ਖਿਡਾਰੀ ਨਾਲ ਹੋਇਆ ਅਤੇ ਬਰੋਂਨਜ਼ ਮੈਡਲ ਜਿੱਤਿਆ। ਅੱਜ ਇੰਦਰਜੀਤ ਸਿੰਘ ਦੇ ਸਕੂਲ ਆਉਣ ਤੇ ਸਕੂਲ ਦੇ ਮੈਨੇਜਮੈਂਟ ਕਮੇਟੀ ਵੱਲੋਂ ਵਿਦਿਆਰਥੀ ਦਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ ਜਿਵੇਂ ਮਨੁੱਖ ਦੇ ਜਿਉਣ ਲਈ ਹਵਾ,ਪਾਣੀ ਅਤੇ ਖੁਰਾਕ ਦੀ ਲੋੜ ਹੈ ਇਸੇ ਤਰ੍ਹਾਂ ਸਰੀਰਕ ਅਰੋਗਤਾ ਲਈ ਖੇਡਾਂ ਦੀ ਵੀ ਲੋੜ ਹੁੰਦੀ ਹੈ, ਜਿਸ ਨਾਲ ਬੱਚੇ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਸਾਨੂੰ ਆਪਣੇ ਜੀਵਨ ਵਿੱਚ ਸਰਬਗੁਣ ਸੰਪੰਨ ਹੋਣ ਲਈ ਪੜ੍ਹਾਈ ਲਿਖਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਸਰ ਸ.ਕੰਵਰਜੀਤ ਸਿੰਘ ,ਡਾਇਰੈਕਟਰ ਸ.ਪਰਵਿੰਦਰ ਸਿੰਘ, ਵਇਸ ਚੇਅਰਮੈਨ ਸ਼ਰਨਪ੍ਰੀਤ ਸਿੰਘ , ਜਨਰਲ ਸਕੱਤਰ ਸਨੇਹਪ੍ਰੀਤ ਸਿੰਘ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰ ਸੁਭਾਸ਼ ਸਿੰਘ ਅਤੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਵੀ ਹਾਜ਼ਰ ਸਨ। ਇਸ ਸਾਰੇ ਕੰਮ ਦਾ ਸਿਹਰਾ ਵਿਦਿਆਰਥੀ ਦੀ ਮਿਹਨਤ, ਪ੍ਰੈਕਟਿਸ ਅਤੇ ਕੋਚ ਸੁਖਵੀਰ ਸਿੰਘ, ਡੀ.ਪੀ ਗੁਰਪ੍ਰੀਤ ਸਿੰਘ ਜੀ ਦੀ ਯੋਗ ਅਗਵਾਈ ਹੈ। ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਅੱਗੇ ਤੋਂ ਵੀ ਅਜਿਹੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਭੇਜਿਆ ਕਰੇਗਾ।