
Skip to content
ਮੋਹਾਲੀ ਦੇ ਸ਼ਾਹੀ ਮਾਜਰਾ ਵਿਚ ਇਕ ਫ਼ੈਕਟਰੀ ਵਿੱਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਨੌਂ ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਦੋ ਲੋਕ ਝੁਲਸ ਗਏ। ਅੱਗ ਨੂੰ ਦੇਖ ਕੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਨਾਲ ਹੀ ਫ਼ਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।ਫ਼ਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਵਾਪਰੀ। ਫੇਜ਼-5 ਵਿੱਚ ਡੀ 39 ਨਾਮ ਦੀ ਇੱਕ ਫ਼ੈਕਟਰੀ ਹੈ। ਜੋ ਲੋਹੇ ਦੀਆਂ ਡਾਈਆਂ ਬਣਾਉਂਦੀ ਹੈ। ਫ਼ਾਇਰ ਬ੍ਰਿਗੇਡ ਟੀਮ ਨੂੰ ਸਵੇਰੇ ਪੌਣੇ ਦਸ ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅੱਗ ਕਾਰਨ ਹੀਟ ਜ਼ਿਆਦਾ ਸੀ। ਇਸ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਦੌਰਾਨ, ਟੀਮ ਨੇ ਮੁਸ਼ੱਕਤ ਕਰਦੇ ਹੋਏ ਅੱਗ ਤੇ ਕਾਬੂ ਪਾਇਆ।Related