ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ CSPDCL ਟਰਾਂਸਫਾਰਮਰ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅਸਮਾਨ ਵਿੱਚ ਦੂਰ-ਦੂਰ ਤੱਕ ਧੂੰਏਂ ਦੇ ਗੁਬਾਰ ਨਜ਼ਰ ਆ ਰਹੇ ਹਨ। ਇਹ ਅੱਗ ਬਿਜਲੀ ਵਿਭਾਗ ਦੀ ਸਬ ਡਿਵੀਜ਼ਨ ਗੁਢਿਆਰੀ ਵਿੱਚ ਲੱਗੀ।ਪੁਲਿਸ ਨੇ 3 ਕਿਲੋਮੀਟਰ ਪਹਿਲਾਂ ਹੀ ਸੜਕ ’ਤੇ ਨਾਕਾਬੰਦੀ ਕਰ ਦਿੱਤੀ ਹੈ। ਟਰਾਂਸਫਾਰਮਰ ਮੌਕੇ ’ਤੇ ਹੀ ਫਟ ਰਹੇ ਹਨ ਅਤੇ ਇਨ੍ਹਾਂ ਵਿੱਚ ਭਰਿਆ ਡੀਜ਼ਲ ਬਾਹਰ ਨਿਕਲ ਕੇ ਆਲੇ-ਦੁਆਲੇ ਡਿੱਗ ਰਿਹਾ ਹੈ। ਇਹ ਟਰਾਂਸਫਾਰਮਰ ਗੋਦਾਮ ਗੁਧਿਆਰੀ ਥਾਣੇ ਦੇ ਕੋਟਾ ਇਲਾਕੇ ਵਿੱਚ ਹੈ।