ਲੁਧਿਆਣਾ : ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਉਤੇ ਗਿਣਤੀ ਜਾਰੀ ਹੈ। 14 ਰਾਊਂਡ ਵਿਚੋਂ 7ਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਆਪ ਉਮੀਦਵਾਰ ਸੰਜੀਵ ਅਰੋੜਾ ਸਭ ਤੋਂ ਅੱਗੇ ਚੱਲ ਰਹੇ ਹਨ। ਦੂਜੇ ‘ਤੇ ਕਾਂਗਰਸ, ਤੀਜੇ ‘ਤੇ ਭਾਜਪਾ ਤੇ ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਹੈ। ਆਪ ਦੀ ਲੀਡ 3 ਰਾਊਂਡ ਤੱਕ ਲਗਾਤਾਰ ਵਧੀ ਪਰ ਚੌਥੇ ਰਾਊਂਡ ਵਿਚ ਘੱਟ ਹੋਈ। ਚੌਥੇ, ਪੰਜਵੇਂ ਤੇ ਛੇਵੇਂ ਰਾਊਂਡ ਵਿਚ ਕਾਂਗਰਸ ਨੂੰ ਸਭ ਤੋਂ ਵੱਧ ਵੋਟ ਮਿਲੇ। ਤੀਜੇ ਰਾਊਂਡ ਵਿਚ ਆਪ ਦੀ ਲੀਡ ਘਟਣ ਦੇ ਬਾਅਦ 7ਵੇਂ ਵਿਚ ਵਧ ਗਈ। ਇਹ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਚ ਹੋ ਰਹੀ ਹੈ। 7ਵੇਂ ਰਾਊਂਡ ਦੇ ਬਾਅਦ ਆਪ ਨੂੰ 17398, ਕਾਂਗਰਸ ਨੂੰ 14086, ਭਾਜਪਾ ਨੂੰ 11839 ਤੇ ਸ਼੍ਰੋਮਣੀ ਅਕਾਲੀ ਦਲ ਨੂੰ 3706 ਵੋਟਾਂ ਪਈਆਂ ਹਨ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਇਥੋਂ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਸੀ। ਅਜਿਹੇ ਵਿਚ ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਆਪ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ। ਕਾਂਗਰਸ ਨੇ ਇਸੇ ਸੀਟ ਤੋਂ 2 ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਤੇ ਭਾਜਪਾ ਦੀ ਟਿਕਟ ‘ਤੇ ਜੀਵਨ ਗੁਪਤਾ ਨੇ ਚੋਣ ਲੜੀ ਹੈ।