ਜਲੰਧਰ(ਵਿੱਕੀ ਸੂਰੀ ): ‘ਆਪ’ ਐਮ.ਐਲ.ਏ. ਸ਼ੀਤਲ ਅੰਗੁਰਾਲ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਐਮ.ਐਲ.ਏ. ਸ਼ੀਤਲ ਅੰਗੁਰਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੋਬਾਈਲ ‘ਤੇ ਇੱਕ ਕਾਲ ਆਈ ਸੀ। ਪਹਿਲਾਂ ਤਾਂ ਕਾਲ ਕਰਨ ਵਾਲੇ ਨੇ ਸਿੱਧੀ ਧਮਕੀ ਦਿੱਤੀ ਅਤੇ ਗਲਤ ਸ਼ਬਦਾਵਲੀ ਬੋਲੀ । ਉਕਤ ਵਿਅਕਤੀ ਨੇ ਕਿਹਾ ਕਿ ਉਨ੍ਹਾ ਬੀਤੇ ਦਿਨ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਬਾਰੇ ਦਿੱਤੇ ਬਿਆਨ ਨੂੰ ਵਾਪਸ ਲੈਣ।ਦੱਸ- ਦਇਏ ਵਿਧਾਇਕ ਅੰਗੁਰਾਲ ਨੂੰ ਫਿਰ ਦੂਜੀ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।ਵਿਧਾਇਕ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 5 ਵਿੱਚ ਦਰਜ ਕਰਵਾਈ ਹੈ। ਪੁਲਸ ਨੇਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।