ਜਲੰਧਰ (ਵਿੱਕੀ ਸੂਰੀ) : ਆਮ ਆਦਮੀ ਪਾਰਟੀ ਦੇ ਜਲੰਧਰ ਤੋ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਵੱਲੋ ਦਿੱਲੀ ਵਿਚ ਚੱਲ ਰਹੇ ਸੈਸ਼ਨ ਦੌਰਾਨ ਮਾਤਾ ਗੁਜਰੀ ਜੀ ਦੀ ਉਸਤਤ ਕਰਦਿਆਂ ਜਾਣੇ ਅਣਜਾਣੇ ਦੇ ਵਿਚ ਕੁੱਝ ਅਜਿਹੀ ਸ਼ਬਦਾਵਲੀ ਨਿਕਲ ਗਈ ਜਿਸ ਨੂੰ ਲੈ ਕੇ ਕਈ ਰਾਜਨੀਤਿਕ ਲੀਡਰ ਅਤੇ ਸਿੱਖ ਭਾਈਚਾਰੇ ਨੇ ਇਸ ਗੱਲ ਤੇ ਰੋਸ ਕਿੱਤਾ ਇਸ ਨੂੰ ਲੈ ਕੇ ਆਪਣੀ ਗ਼ਲਤ ਦਾ ਪਛਤਾਵਾ ਕਰਦਿਆਂ ਅਤੇ ਸਿੱਖ ਧਰਮ ਦੀ ਕਦਰ ਕਰਦੇ ਹੋਏ ਸੁਸ਼ੀਲ ਕੁਮਾਰ ਰਿੰਕੂ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਵਿੱਖੇ ਨਤਮਸਤਕ ਹੋ ਕੇ ਸੰਗਤਾਂ ਦੀ ਹਾਜਰੀ ਵਿਚ ਸ਼ਮਾ ਅਰਚਨਾ ਮੰਗੀ ਅਤੇ ਅੱਗੇ ਤੋਂ ਅਜਿਹੇ ਸ਼ਬਦ ਨਾ ਬੋਲਣ ਦਾ ਪ੍ਰਣ ਲਿਆ ਜਿਸ ਨਾਲ ਕਿਸੇ ਵੀ ਧਰਮ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੇ।ਮੈਂ ਅੱਗੇ ਤੋਂ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਾਂਗਾ। ਸੁਸ਼ੀਲ ਕੁਮਾਰ ਰਿੰਕੂ ਨੇ ਆਪਣਾ ਵੱਡਾ ਦਿਲ ਦੁਖਾਉਂਦੇ ਹੋਏ ਆਪਣੀ ਗ਼ਲਤੀ ਕਬੂਲ ਕੀਤੀ ਅਤੇ ਇਹ ਉਹਨਾਂ ਦਾ ਬੜਪਨ ਹੈ ਕਿ ਉਹ ਹਰ ਇੱਕ ਧਰਮ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਨ।