ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿਚ ਇਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ। ਇਕ ਰੱਖਿਆ ਅਧਿਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇੱਥੇ ਟੈਂਕ ਅਭਿਆਸ ਦੌਰਾਨ ਨਦੀ ਪਾਰ ਕਰਦੇ ਸਮੇਂ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਫੌਜ ਦੇ ਜਵਾਨ ਫਸ ਗਏ। ਇਸ ਹਾਦਸੇ ‘ਚ ਫੌਜ ਦੇ ਕੁਝ ਜਵਾਨਾਂ ਦੇ ਸ਼ਹੀਦ ਹੋਣ ਦਾ ਖਦਸ਼ਾ ਹੈ। ਫਿਲਹਾਲ, ਵਿਸਤ੍ਰਿਤ ਵੇਰਵਿਆਂ ਦੀ ਉਡੀਕ ਹੈ।

ਦਰਅਸਲ ਸ਼ੁੱਕਰਵਾਰ ਨੂੰ ਦੌਲਤ ਬੇਗ ਓਲਡੀ ‘ਚ ਟੈਂਕ ਅਭਿਆਸ ਚੱਲ ਰਿਹਾ ਸੀ ਅਤੇ ਇੱਥੇ ਫੌਜ ਦੇ ਕਈ ਟੈਂਕ ਮੌਜੂਦ ਸਨ। ਇਸ ਦੌਰਾਨ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨੇੜੇ ਟੀ-72 ਟੈਂਕ ਰਾਹੀਂ ਨਦੀ ਨੂੰ ਕਿਵੇਂ ਪਾਰ ਕਰਨਾ ਹੈ, ਇਸ ਦਾ ਅਭਿਆਸ ਚੱਲ ਰਿਹਾ ਸੀ। ਅਭਿਆਸ ਦੇ ਹਿੱਸੇ ਵਜੋਂ, ਜਦੋਂ ਇੱਕ ਟੈਂਕ ਨੇ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਨਦੀ ਦਾ ਵਹਾਅ ਵੱਧ ਗਿਆ ਅਤੇ ਟੈਂਕ ਵਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਟੈਂਕ ‘ਚ ਕੁੱਲ 4-5 ਫੌਜੀ ਸਵਾਰ ਸਨ। ਫਿਲਹਾਲ ਬਚਾਅ ਕਾਰਜ ਜਾਰੀ ਹੈ।