Skip to content
ਫਰੀਦਕੋਟ, 25 ਜੂਨ (ਵਿਪਨ ਮਿੱਤਲ) ਫਰੀਦਕੋਟ ਦੇ ਸ਼ਾਹਬਾਜ਼ ਨਗਰ ਦੀ ਮੇਨ ਗਲੀ ਵਿੱਚ ਲਗਭਗ ਚਾਰ ਸਾਲ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਇੰਟਰਲਾਕ ਟਾਈਲਾਂ ਕਈ ਥਾਵਾਂ ’ਤੇ ਧਸ ਗਈਆਂ ਹਨ। ਜਿਸ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਜਿਸ ਕਾਰਨ ਇੱਥੋ ਲੰਘਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਨੇ ਦੱਸਿਆ ਕਿ ਨਿਊ ਮਾਡਲ ਸਕੂਲ ਤੋਂ ਲੈ ਕੇ ਪਸ਼ੂ ਹਸਪਤਾਲ , ਜੈਨ ਕਲੋਨੀ ਦੇ ਪਿੱਛੇ ਗੁਰਦੁਆਰਾ ਹੇਮਕੁੰਟ ਸਾਹਿਬ ਸ਼ਾਹਬਾਜ਼ ਨਗਰ ਦੀ ਗਲੀ ਨੰਬਰ 6 ਤੱਕ ਮੇਂਨ ਗਲੀ ਤੱਕ ਸੜਕ ਦੇ ਵਿਚਕਾਰ ਅਤੇ ਸੀਵਰੇਜ ਦੀਆਂ ਟੈਂਕੀਆਂ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ ਧਸ ਗਈਆਂ ਹਨ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਹ ਟੋਏ ਦੋ ਪਹੀਆ ਵਾਹਨਾਂ ਲਈ ਬਹੁਤ ਖ਼ਤਰਨਾਕ ਹਨ, ਜਦੋਂ ਕੋਈ ਦੋਪਹੀਆ ਵਾਹਨ ਇਨ੍ਹਾਂ ਟੋਇਆਂ ਤੋਂ ਲੰਘਦਾ ਹੈ ਤਾਂ ਉਹ ਕੰਟਰੋਲ ਗੁਆ ਬੈਠਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਇਸ ਸਬੰਧੀ ਕੇਵਲ ਸਿੰਘ ਅਤੇ ਪ੍ਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਬਰਸਾਤ ਦਾ ਮੌਸਮ ਆ ਰਿਹਾ ਹੈ, ਜਿਸ ਕਾਰਨ ਇਹ ਟੋਏ ਪਾਣੀ ਨਾਲ ਭਰ ਜਾਣਗੇ ਅਤੇ ਇਸ ਸੜਕ ’ਤੇ ਲੰਘਣ ਵਾਲੇ ਵਾਹਨ ਚਾਲਕ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ । ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦਿਆਲਿਆ ਜਾਣ ਵਾਲੇ ਬੱਚੇ ਵੀ ਇਨ੍ਹਾਂ ਗਲੀਆਂ ਵਿੱਚੋਂ ਲੰਘਦੇ ਹਨ। ਕੇਂਦਰੀ ਵਿਦਿਆਲਿਆਂ ਜਾਣ ਵਾਲੇ ਬੱਚੇ ਥਰੀ ਵੀਲਰ, ਆਟੋ, ਅਤੇ ਆਪੋ ਆਪਣੇ ਸਾਧਨਾ ਰਾਹੀ ਸਕੂਲ ਜਾਂਦੇ ਹਨ ਜਿਸ ਕਾਰਣ ਕਈ ਵਾਰ ਇਹਨਾਂ ਧਸ ਚੁੱਕੀਆ ਟਾਂਇਲਾਂ ਕਾਰਣ ਹਾਦਸੇ ਹੋ ਚੁੱਕੇ ਹਨ । ਬੱਚੇ ਅਤੇ ਰਾਹਗੀਰ ਰੋਜਾਨਾ ਇਨ੍ਹਾਂ ਟੋਇਆਂ ਕਾਰਨ ਪ੍ਰੇਸ਼ਾਨ ਹੁੰਦੇ ਹਨ। ਉਹਨਾਂ ਨਗਰ ਕੋਸ਼ਿਲ ਤੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਸ ਦੀ ਜਲਦ ਤੋਂ ਜਲਦ ਮੁਰੰਮਤ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ । ਬੇਅੰਤ ਸਿੰਘ ਅਤੇ ਜਸਵੀਰ ਸਿੰਘ ਨੇ ਪ੍ਰਸ਼ਾਸ਼ਨ ਤੋਂ ਮੇਨ ਗਲੀ ਦੀਆਂ ਧਸ ਚੁੱਕੀਆਂ ਟਾਇਲਾਂ ਕਾਰਣ ਹੋ ਰਹੀ ਆਮ ਲੋਕਾਂ ਨੂੰ ਪੇ੍ਰਸ਼ਾਨੀ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਇੰਟਰਲਾਕ ਟਾਈਲਾਂ ਸੀਵਰੇਜ ਪਾਉਣ ਤੋਂ ਤੁਰੰਤ ਬਾਅਦ ਲਗਾਈਆਂ ਗਈਆਂ ਸਨ ਜਿਸ ਕਾਰਨ ਇਹ ਜਮੀਨ ਵਿੱਚ ਧਸ ਗਈਆਂ ਹਨ। ਉਹਨਾਂ ਕਿਹਾ ਕਿ ਜਦ ਚੁੰਗੀ ਵਾਲਾ ਪੁਲ ਜਾਂ ਕੋਈ ਸੜਕ ਮੁਰੰਮਤ ਜਾਂ ਧਰਨੇ ਕਾਰਣ ਬੰਦ ਹੋ ਜਾਂਦੀ ਹੈ ਤਾਂ ਉਸ ਸੜਕ ਦੀ ਸਾਰੀ ਆਵਾਜਾਈ ਇਸ ਸੜਕ ਰਾਹੀ ਸ਼ੁਰੂ ਹੋ ਜਾਂਦੀ ਹੈ । ਉਹਨਾਂ ਕਿਹਾ ਜਿਸ ਨਾਲ ਲਗਾਤਾਰ ਭਾਰੀ ਵਾਹਨ ਦੇ ਆਉਣ ਜਾਣ ਨਾਲ ਇਹ ਟਾਇਲਾਂ ਹੋਰ ਥੱਲੇ ਧਸ ਜਾਂਦੀਆ ਹਨ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇੰਟਰਲਾਕ ਟਾਈਲਾਂ ਦੀ ਮੁਰੰਮਤ ਕਰਵਾਈ ਜਾਵੇ। ਜਦੋ ਇਸ ਸਬੰਧੀ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਗਲੀਆਂ ਚੈੱਕ ਕਰਵਾਕੇ ਇੰਟਰਲੋਕ ਟਾਇਲਾਂ ਠੀਕ ਕਰਵਾ ਦਿੱਤੀਆ ਜਾਣਗੀਆ ।
Related