ਕਪੂਰਥਲਾ ਦੇ ਰਹਿਣ ਵਾਲੇ ਬੱਬਰ ਖਾਲਸਾ ਦੇ ਅੱਤਵਾਦੀ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਇੰਟਰਪੋਲ ਨੇ ਜਾਰੀ ਕੀਤਾ ਹੈ।
ਕਪੂਰਥਲਾ ਦੇ ਰਹਿਣ ਵਾਲੇ ਬੱਬਰ ਖਾਲਸਾ ਦੇ ਅੱਤਵਾਦੀ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਇੰਟਰਪੋਲ ਨੇ ਜਾਰੀ ਕੀਤਾ ਹੈ।
ਸੂਤਰਾਂ ਮੁਤਾਬਕ ਕਪੂਰਥਲਾ ਦੇ ਰਹਿਣ ਵਾਲੇ ਕਰਨਵੀਰ ਸਿੰਘ ਇਸ ਵੇਲੇ ਪਾਕਿਸਤਾਨ ‘ਚ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਬੱਬਰ ਖਾਲਸਾ ਦੇ ਸੀਨੀਅਰ ਅੱਤਵਾਦੀਆਂ ਵਾਧਵਾ ਸਿੰਘ ਅਤੇ ਹਰਵਿੰਦਰ ਸਿੰਘ ਰਿੰਦਾ ਦਾ ਸੱਜਾ ਹੱਥ ਦੱਸਿਆ ਜਾਂਦਾ ਹੈ।
ਵਾਧਵਾ ਸਿੰਘ ਅਤੇ ਰਿੰਦਾ ਵੀ ਭਾਰਤ ਤੋਂ ਫਰਾਰ ਹੋ ਕੇ ਪਾਕਿਸਤਾਨ ਵਿੱਚ ਲੁਕੇ ਹੋਏ ਹਨ ਅਤੇ ਆਈਐਸਆਈ ਦੀ ਮਦਦ ਨਾਲ ਭਾਰਤ ਵਿੱਚ ਅੱਤਵਾਦ ਫੈਲਾ ਰਹੇ ਹਨ। ਉੱਥੇ ਹੀ ਕਰਨਵੀਰ ਸਿੰਘ ਭਾਰਤ ਤੋਂ ਫਰਾਰ ਹੋ ਕੇ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ।
ਕਰਨਵੀਰ ਦੇ ਖਿਲਾਫ ਕਤਲ, ਵਿਸਫੋਟਕ ਐਕਟ, ਟੈਰਰ ਫੰਡਿੰਗ, ਅੱਤਵਾਦੀ ਸਾਜ਼ਿਸ਼, ਆਰਮਜ਼ ਐਕਟ ਦੇ ਮਾਮਲੇ ਦਰਜ ਹਨ।