ਆਦਮਪੁਰ/ਪਤਾਰਾ — ਅੱਜ ਚੜ੍ਹਦੀ ਸਵੇਰੇ ਇੱਥੋਂ ਦੇ ਪਿੰਡ ਕੰਗਣੀਵਾਲ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇੋਂ ਦੀ ਪੀ. ਬੀ. ਇਲਕੈਟ੍ਰੋਨਿਕਸ ਦੀ ਦੁਕਾਨ ‘ਤੇ ਕੁਝ ਵਿਅਕਤੀਆਂ ਵੱਲੋਂ ਇਥੇ ਭਾਜਪਾ ਆਗੂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ ਗਿਆ। ਭਾਜਪਾ ਆਗੂ ਦੀ ਪਛਾਣ ਬਲਬੀਰ ਸਿੰਘ (42) ਪੁੱਤਰ ਪ੍ਰਤਾਪ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਹਾਲਤ ‘ਚ ਉਕਤ ਵਿਅਕਤੀ ਨੂੰ ਰਾਮਾਮੰਡੀ ਸਥਿਤ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਇਸ ਵਾਰਦਾਤ ਦੀ ਪੂਰੀ ਘਟਨਾ ਸੀ. ਸੀ. ਟੀ. ਵੀ. ਘਟਨਾ ‘ਚ ਕੈਦ ਹੋ ਗਈ ਹੈ। ਜਿਸ ਤੋਂ ਬਾਅਦ ਪਤਾਰਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦਿਹਾਤੀ ਦੇ ਆਗੂ ਬਲਬੀਰ ਸਿੰਘ (42) ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਹਜ਼ਾਰਾ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਡੈਨੀਅਲ ਨਈਅਰ ਪੁੱਤਰ ਸਵਰਣ ਦਾਸ ਅਤੇ ਰਵੀ ਕੁਮਾਰ ਪੁੱਤਰ ਕਗਣੀਵਾਲ ਦੇ ਨਾਲ ਵਿਵਾਦ ਚੱਲ ਰਿਹਾ ਸੀ। ਇਸੇ ਵਿਵਾਦ ਦੇ ਚਲਦਿਆਂ ਬਲਬੀਰ ਸਿੰਘ ਦੀ ਕੁੱਟਮਾਰ ਵੀ ਕੀਤੀ ਗਈ ਸੀ। ਅੱਜ ਸਵੇਰੇ 10 ਵਜੇ ਦੇ ਕਰੀਬ ਡੈਨੀਅਲ ਅਤੇ ਰਵੀ ਕੁਮਾਰ ਬਲਬੀਰ ਸਿੰਘ ਦੀ ਦੁਕਾਨ ‘ਤੇ ਪਹੁੰਚੇ ਅਤੇ ਦਾਤਰ ਸਣੇ ਤੇਜ਼ਧਾਰ ਹਥਿਆਰਾਂ ਨਾਲ ਬਲਬੀਰ ‘ਤੇ ਕਾਤਲਾਨਾ ਹਮਲਾ ਕਰ ਦਿੱਤਾ।

    ਇਸ ਦੌਰਾਨ ਇਕ ਕਰਿੰਦਾ ਵੀ ਜ਼ਖ਼ਮੀ ਹੋਇਆ ਹੈ। ਸੂਚਨਾ ਮਿਲਣ ਤੇ ਥਾਣਾ ਪਤਾਰਾ ਦੇ ਏ. ਐੱਸ. ਆਈ. ਦਯਾਚੰਦ ਮੌਕੇ ‘ਤੇ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਉਕਤ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਪਤਾਰਾ ਪੁਲਸ ਨੇ ਡੈਨੀਅਲ ਅਤੇ ਰਵੀ ਖ਼ਿਲਾਫ਼ ਧਾਰਾ 323, 24 452, 427, 120 ਬੀ. ਬੀ ਅਤੇ 506 ਆਈ. ਪੀ. ਸੀ. ਦੇ ਤਹਿਤ ਥਾਣੇ ‘ਚ ਐੱਫ.ਆਈ. ਨੰਬਰ-97 ਦਰਜ ਕਰ ਲਈ ਹੈ। ਦੋਵੇਂ ਮੁਲਜ਼ਣ ਪੁਲਸ ਦੀ ਗ੍ਰਿਫ਼ਤ ‘ਚੋਂ ਬਾਹਰ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।