ਜਲੰਧਰ(ਵਿੱਕੀ ਸੂਰੀ)-ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ 24 ਘੰਟੇ ਦੇ ਅੰਦਰ ਜਲੰਧਰ ‘ਚ ਪ੍ਰਾਪਰਟੀ ਕਾਰੋਬਾਰੀ ਅਤੇ ਕਾਂਗਰਸ ਲੀਡਰ ਮੇਜਰ ਸਿੰਘ ਤੇ ਉਨ੍ਹਾਂ ਦੇ ਮੈਨੇਜਰ ਤੇਜਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਅਤੇ ਕਿਹਾ ਤੇਰਾ ਹਾਲ ਸਿੱਧੂ ਮੂਸੇਵਾਲਾ ਤੋਂ ਵੀ ਬੁਰਾ ਕੀਤਾ ਜਾਵੇਗਾ। ਕਾਂਗਰਸੀ ਆਗੂ ਮੇਜਰ ਸਿੰਘ ਨੇ ਵੈਲਕਮ ਪੰਜਾਬ ਦੇ ਪੱਤਰਕਾਰ ਨੂੰ ਦੱਸਿਆ ਕਿ ਸ਼ਹਿਰ ‘ਚ ਉਨ੍ਹਾਂ ਦਾ ਇਕ ਰੈਸਟੋਰੈਂਟ ਚੱਲਦਾ ਹੈ। ਇੱਥੇ ਤਜਿੰਦਰ ਸਿੰਘ ਬਤੌਰ ਮੈਨੇਜਰ ਸਾਰਾ ਕੰਮ ਦੇਖਦਾ ਹੈ। ਬੀਤੀ ਰਾਤ ਰੈਸਟੋਰੈਂਟ ‘ਚ ਆ ਕੇ ਕੁਝ ਨੌਜਵਾਨਾਂ ਨੇ ਖਾਣਾ ਬਣਾ ਕੇ ਦੇਣ ਦੀ ਮੰਗ ਕੀਤੀ ਪਰ ਰੈਸਟੋਰੈਂਟ ਬੰਦ ਹੋ ਚੁੱਕਾ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ। ਇਸ ‘ਤੇ ਖਾਣਾ ਲੈਣ ਆਏ ਵਿਅਕਤੀਆਂ ਵੱਲੋਂ ਮੈਨੇਜਰ ਤੇਜਿੰਦਰ ਸਿੰਘ ਨਾਲ ਬਦਸਲੂਕੀ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।ਮੇਜਰ ਸਿੰਘ ਅਨੁਸਾਰ ਉਕਤ ਨੌਜਵਾਨਾਂ ਨੇ ਮੈਨੇਜਰ ਤੇਜਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਤੁਹਾਡੇ ਆਗੂ ਮੇਜਰ ਸਿੰਘ ਨੂੰ ਵੀ ਮਾਰ ਦੇਵਾਂਗੇ। ਇਸ ਤੋਂ ਬਾਅਦ ਉਹ ਗਾਲ੍ਹਾਂ ਕੱਢਦੇ ਹੋਏ ਚਲੇ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਮੈਨੇਜਰ ਤੇਜਿੰਦਰ ਸਿੰਘ ਨੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ। ਉਪਰੰਤ ਉਨ੍ਹਾਂ ਵੱਲੋਂ ਉਸੇ ਸਮੇਂ ਥਾਣਾ ਭਾਰਗੋ ਕੈਂਪ ‘ਚ ਸ਼ਿਕਾਇਤ ਦਿੱਤੀ ਗਈ।ਇਸ ਦੌਰਾਨ ਪੁਲਸ ਤੋਂ ਮੰਗ ਕੀਤੀ ਕਿ ਇਹ ਜੋ ਕਾਲ ਆਈ ਹੈ ਕਿਥੋਂ ਇਸ ਬਾਰੇ ਪੂਰੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਸਬਕ ਲੈ ਲੈਣਾ ਚਾਹੀਦਾ ਹੈ । ਜੇਕਰ ਕੋਈ ਧਮਕੀ ਆਈ ਹੈ ਤਾਂ ਉਸ ਦੀ ਜਾਂਚ ਤੁਰੰਤ ਜਾਂਚ ਕਰਨੀ ਚਾਹੀਦੀ ਹੈ। ਲੋਕਾਂ ਨੇਂ ਇਲਾਕੇ ਦੇ ਐਸ.ਐਚ.ਓ., ਏ.ਸੀ.ਪੀ.,ਐਸ.ਪੀ.,ਪੁਲਸ ਕਮਿਸ਼ਨਰ,ਨੂੰ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਦਸਿਆ ਕਿ ਏ. ਸੀ.ਪੀ. ਨੂੰ ਮੈ ਖੁਦ ਜਾ ਕੇ ਮਿਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਮੇਰੇ ਪਰਿਵਾਰ ਨੂੰ ਜਾ ਮੇਰੇ ਕਿਸੇ ਮੁਲਾਜਮ ਨੂੰ ਕੁੱਝ ਹੁੰਦਾ ਹੈ ਤਾ ਉਸ ਦੀ ਜਿੰਮੇਵਾਰ ਪੁਲਸ ਪ੍ਰਸ਼ਾਸਨ ਹੋਏਗਾ। ਇਸ ਦੌਰਾਨ ਉਨ੍ਹਾਂ ਇਹ ਵੀ ਦਸਿਆ ਉਨ੍ਹਾਂ ਦਾ ਲਾਇਸੰਸੀ ਰਿਵਾਲਵਰ ਵੀ ਪੁਲਸ ਵਲੋਂ ਜਪਤ ਕੀਤਾ ਹੋਇਆ ਹੈ। ਜੇਕਰ ਹਲੇ ਵੀ ਪੁਲਸ ਕੁੰਬਕਰਨ ਦੀ ਨੀਂਦ ਸੁਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਕੋਈ ਵੱਡਾ ਹਾਦਸਾ ਹੋਣ ਤੋਂ ਪਹਿਲਾ ਹੀ ਇਹਨਾਂ ਤੇ ਨਕੇਲ ਕਸਣੀ ਚਾਹੀਦੀ ਹੈ। ਇੱਥੇ ਨਾਲ ਹੀ ਉਨ੍ਹਾਂ ਦੇ ਮੈਨੇਜਰ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।