
Skip to content
ਜਲੰਧਰ(ਵਿੱਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਵਿੱਚ ਉਜਾਲਾ ਨਗਰ ਗਲੀ ਨੰਬਰ 9 ਦਾ ਸੀਵਰੇਜ ਜੋ ਕਿ ਆਏ ਦਿਨ ਜਾਮ ਰਹਿੰਦਾ ਹੈ ਲੋਕਾਂ ਦੇ ਦੱਸਣ ਅਨੁਸਾਰ ਇਹ ਸੀਵਰੇਜ ਤਕਰੀਬਨ 10 ਤੋਂ 12 ਦਿਨ ਤੋਂ ਬੰਦ ਪਿਆ ਹੈ| ਹਾਲਾਤਾਂ ਨੂੰ ਲੈ ਕੇ ਓਥੋਂ ਦੇ ਲੋਕ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਭੜਾਸ ਕੱਢ ਰਹੇ ਹਨ।ਇਸ ਸਬੰਧ ਵਿੱਚ ਫੋਟੋਆਂ ਦੇ ਨਾਲ ਵੀਡੀਓ ਅੱਪਲੋਡ ਕਰਕੇ ਆਮ ਆਦਮੀ ਪਾਰਟੀ ਵਰਕਰਾਂ ਦੇ ਦਾਵੋਂ ਦੀ ਪੋਲ ਖੁਲ ਰਹੀ ਹੈ। ਜਿਸ ਦੇ ਨਾਲ ਬਿਮਾਰੀਆਂ ਇਲਾਕੇ ਵਿੱਚ ਫੈਲ ਰਹੀਆਂ ਹਨ ਅਤੇ ਕਈ ਲੋਕ ਇਸ ਸੀਵਰੇਜ ਦੇ ਪਾਣੀ ਤੋਂ ਪੈਦਾ ਹੋਏ ਮੱਛਰਾਂ ਤੋਂ ਬਿਮਾਰ ਹੋ ਗਏ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਇਥੇ ਸੁੱਧ ਬੁੱਧ ਲੈਣ ਲਈ ਨਹੀਂ ਪਹੁੰਚਦਾ | ਜਦੋਂ ਵੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਗੱਲ ਨੂੰ ਗੋਲ ਮਟੋਲ ਕਰਕੇ ਉਥੋਂ ਚਲੇ ਜਾਂਦੇ ਹਨ ਤੇ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਜੋ ਕਿ ਆਪਣੇ ਆਪ ਨੂੰ ਫੇਸਬੁਕਾਂ ਤੇ ਸ਼ੋ ਕਰ ਰਹੇ ਹਨ ਕਿ ਉਜਾਲਾ ਨਗਰ ਦੇ ਅਸੀਂ ਬਹੁਤ ਹੀ ਕੰਮ ਕਰ ਰਹੇ ਹਾਂ | ਪਰ ਇਦਾਂ ਦਾ ਕੋਈ ਵੀ ਕੰਮ ਉਥੇ ਨਜ਼ਰ ਨਹੀਂ ਆ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਥੇ ਜਲਦ ਤੋਂ ਜਲਦ ਇਸ ਸੀਵਰੇਜ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇ |
Related