ਬੁੱਕੀ ਫਾਈਨੈਂਸਰ ਅਤੇ ਠੱਗ ਏਜੰਟਾਂ ਨੇ ਜਲਾਲਾਬਾਦ ਦਾ ਇੱਕ ਹੋਰ ਘਰ ਉਜਾੜ ਦਿੱਤਾ। ਇਕ ਪਿਉ ਆਪਣੀ ਧੀ ਨੂੰ ਕੈਨੇਡਾ ਪੀਆਰ ਭੇਜਣਾ ਚਾਹੁੰਦਾ ਸੀ ਪਰ ਏਜੰਟ ਨੇ 16 ਲੱਖ ਦੀ ਠੱਗੀ ਮਾਰ ਲਈ। ਵਿਅਕਤੀ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਵਿੱਚ ਜਲਾਲਾਬਾਦ ਦੇ ਕੁਝ ਜੁਆਰੀਏ ਬੁੱਕੀ ਅਤੇ ਫਨਾਂਸਰਾਂ ਦਾ ਨਾਮ ਵੀ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਬਜਾਜ ਸਟਰੀਟ ਦੇ ਰਹਿਣ ਵਾਲੇ ਕਪਿਲ ਬਜਾਜ ਦੇ ਵੱਲੋਂ ਆਪਣੇ ਹੀ ਘਰ ਦੇ ਵਿੱਚ ਖੁਦਕੁਸ਼ੀ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਕਿ ਕਪਿਲ ਬਜਾਜ ਦੇ ਵੱਲੋਂ ਚੰਡੀਗੜ੍ਹ ਵਿਖੇ ਇੱਕ ਟਰੈਵਲ ਏਜੰਟ ਨੂੰ 16 ਲੱਖ ਰੁਪਏ ਦਿੱਤੇ ਹੋਏ ਸਨ ਅਤੇ ਉਸ ਨੇ ਆਪਣੀ ਧੀ ਨੂੰ ਕੈਨੇਡਾ ਪੀਆਰ ਭੇਜਣਾ ਸੀ। ਜਿਸ ਤੇ ਉਸਦੀ ਧੀ ਦਾ ਏਜੈਂਟਾਂ ਵੱਲੋਂ ਵੀਜ਼ਾ ਨਹੀਂ ਲਗਵਾਇਆ ਗਿਆ ਅਤੇ ਉਧਰ ਸ਼ਹਿਰ ਦੇ ਲੋਕਲ ਕੁਝ ਫਾਨੈਂਸ਼ਨਾਂ ਅਤੇ ਜੁਆਰੀਏ ਬੁੱਕੀਆਂ ਦੇ ਵੱਲੋਂ ਵੀ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਉਸਦਾ ਜੁਆਰੀਆਂ ਦੇ ਨਾਲ ਲੈਣ ਦੇਣ ਸੀ ਜੋ ਉਸਨੂੰ ਪਰੇਸ਼ਾਨ ਕਰਦੇ ਸਨ। ਉਧਰ ਕਪਿਲ ਬਜਾਜ ਦੇ ਗੁਆਢੀਆਂ ਨੇ ਵੀ ਦੱਸਿਆ ਕਿ ਕਈ ਲੋਕ ਉਸ ਤੋਂ ਪੈਸੇ ਲੈਣ ਦੀ ਖਾਤਰ ਉਸਨੂੰ ਪਰੇਸ਼ਾਨ ਕਰਦੇ ਸਨ।