ਫਿਰੋਜ਼ਪੁਰ ( ਜਤਿੰਦਰ ਪਿੰਕਲ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਲਾਂ ਵਾਲਾ ਦੇ ਪਿੰਡ ਫੱਤੇ ਵਾਲਾ ਦੇ ਵਿੱਚ ਅੱਜ ਸਰਕਾਰ ਵੱਲੋਂ ਰੱਖੇ ਸਮਾਗਮ ਦੌਰਾਨ ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਤਾਂ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਗਵਾਈ ਦੇ ਵਿੱਚ ਅਨੇਕਾਂ ਕਿਸਾਨ ਇਕੱਤਰ ਹੋਏ ਇਸ ਮੌਕੇ ਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਖੇਤੀਬਾੜੀ ਮੰਤਰੀ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਦਿੰਦੇ ਹਾਂ ।ਸਮਾਗਮ ਹੋਣ ਮਗਰੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਸਕੱਤਰ ਡਾ ਗੁਰਮੇਲ ਸਿੰਘ ਫੱਤੇ ਵਾਲਾ ਦੀ ਅਗਵਾਈ ਵਿੱਚ ਪੰਜਾਬ ਮੈਂਬਰੀ ਕਿਸਾਨਾਂ ਦੇ ਵਫਦ ਨੇ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰੈਸ ਸਕੱਤਰ ਹਰਫੂਲ ਸਿੰਘ ਦੂਲੇ ਵਾਲਾ ਨੇ ਦੱਸਿਆ ਕਿ ਜੋ ਹੜ ਪੀੜਤਾਂ ਦੇ ਮੁੱਦੇ ਪੰਜਾਬ ਦੇ ਮੁੱਦੇ ਉਹਨਾਂ ਦੇ ਉੱਤੇ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ ,ਸਭ ਤੋਂ ਪਹਿਲੀ ਮੰਗ ਕੀਤੀ ਗਈ ਕਿ ਹੜ ਪੀੜਤਾਂ ਨੂੰ ਪ੍ਰਤੀ ਏਕੜ ਦਾ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਅਬਾਦਕਾਰ ਕਿਸਾਨਾਂ ਨੂੰ ਜਿਨਾਂ ਦੀਆਂ ਗਿਰਦੌਰੀਆਂ ਤੋੜ ਦਿੱਤੀਆਂ ਗਈਆਂ ਸੀ 2019 ਦੇ ਵਿੱਚ ਉਹਨਾਂ ਨੂੰ ਵੀ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਹੜ ਪੀੜਤ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ।ਹੜ ਨਾਲ ਜਿਹੜੇ ਵਿਅਕਤੀਆਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਸ਼ੂਆਂ ਦਾ ਜਿਹੜਾ ਇਕ ਲੱਖ ਰੁਪਆ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰ੍ਹਾਂ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 100% ਨੁਕਸਾਨ ਮੰਨ ਕੇ ਉਹਨਾਂ ਪੀੜਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪਰਾਲੀ ਦੇ ਮਸਲੇ ਦੇ ਉੱਤੇ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਕੀਤੀ ਗਈ ਕਿ ਠੋਸ ਹੱਲ ਕੱਢਿਆ ਜਾਵੇ, ਪਰਾਲੀ ਦੇ ਮੁੱਦੇ ਉੱਤੇ ਕਿਸਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਪਰ ਕਿਸਾਨ ਖੁਦ ਪੀੜਤ ਕਿਉਂਕਿ ਪਰਾਲੀ ਨੂੰ ਕੱਢਣ ਵਾਸਤੇ ਬਹੁਤ ਖਰਚਾ ਆਉਂਦਾ ਜਾਂ ਪੈਲੀ ਦੇ ਵਿੱਚ ਵਾਹੁਣ ਵਾਸਤੇ, ਇਸ ਕਰਕੇ 7000 ਪ੍ਰਤੀ ਏਕੜ ਦਾ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ 200 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਉੱਤੇ ਬੋਨਸ ਦਿੱਤਾ ਜਾਵੇ। ਤਾਂ ਜੋ ਪਰਾਲੀ ਦੀ ਜਿਹੜੀ ਸਾਂਭ ਸੰਭਾਲ ਹੋ ਸਕੇ , ਇਹ ਮੰਗ ਕੀਤੀ ਕਿ ਪ੍ਰਦੂਸ਼ਣ ਐਕਟ ਦੇ ਵਿੱਚੋਂ ਖੇਤੀਬਾੜੀ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਖੇਤੀਬਾੜੀ ਦਾ ਪ੍ਰਦੂਸ਼ਣ ਉਹ ਕੇਵਲ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਦੋ ਜਾਂ ਤਿੰਨ ਪਰਸੈਂਟ ਹੁੰਦਾ ਹੈ ਇਸ ਕਰਕੇ ਖੇਤੀਬਾੜੀ ਨੂੰ ਪ੍ਰਦੂਸ਼ਣ ਐਕਟ ਦੇ ਵਿੱਚੋਂ ਬਾਹਰ ਕੀਤਾ ਜਾਵੇ, ਚਿਪ ਵਾਲੇ ਮੀਟਰ ਜਿਹੜੇ ਬਿਜਲੀ ਸਮਾਰਟ ਮੀਟਰ ਲਾਏ ਜਾ ਰਹੇ ਨੇ ਉਹ ਲਾਉਣੇ ਬੰਦ ਕੀਤੇ ਜਾਣ, ਹੜ ਕਿਹੜੇ ਕਾਰਨਾਂ ਕਰਕੇ ਆਏ ਨੇ ਉਹਨਾਂ ਦੀ ਸਿਟਿੰਗ ਜੱਜਾਂ ਦੀ ਸਿੱਟ ਬਣਾ ਕੇ ਜਾਂਚ ਕੀਤੀ ਜਾਵੇ , ਦੋਸ਼ੀ ਸਾਬਤ ਹੋਣ ਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਆਦਿ ਮੰਗਾਂ ਤੇ ਚਰਚਾ ਹੋਈ ਜਿਹਦੇ ਤੇ ਖੇਤੀਬਾੜੀ ਮੰਤਰੀ ਨੇ ਮੰਨਿਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਜੋ ਝੋਨੇ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਉਹਦ ਵੀ ਧਿਆਨ ਚ ਲਿਆਂਦਾ ਕਿ ਝੋਨੇ ਦਾ ਡਿਸਕਲਰ ਹੋਣ ਕਰਕੇ ਸ਼ੈਲਰ ਮਾਲਕਾਂ ਵੱਲੋਂ ਕੱਟ ਲਾਇਆ ਜਾ ਰਿਹਾ ਹੈ ਉਨ੍ਹਾਂ ਮੌਕੇ ਤੇ ਡੀਸੀ ਸਾਹਿਬ ਨੂੰ ਕਿਹਾ ਕਿ ਇਹ ਸਮੱਸਿਆ ਜਿਹੜੀ ਦੂਰ ਕਰਵਾਈ ਜਾਵੇ। ਤੇ ਬਾਕੀ ਸਮੱਸਿਆ ਤੇ ਵੀ ਜਿਹੜਾ ਉਹਨਾਂ ਗੌਰ ਕਰਨ ਦਾ ਭਰੋਸਾ ਦਿੱਤਾ। ਪਰ ਜੋ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਜੋ ਮੋਰਚੇ ਪੱਟੇ ਗਏ ਉਸ ਮੁੱਦੇ ਦੇ ਉੱਤੇ ਗੱਲ ਸੁਣ ਲਈ ਟਾਲਾ ਵੱਟ ਦੇ ਨਜ਼ਰ ਆਏ ਉਹਨਾਂ ਕਿਹਾ ਕਿ ਇਹ ਮੇਰੇ ਵੱਸ ਦਾ ਮੁੱਦਾ ਨਹੀਂ ਸੂਬਾ ਪ੍ਰਧਾਨ ਜੀ ਨੇ ਕਿਹਾ ਕਿ ਤੁਸੀਂ ਸਾਡੀ ਸੀਐਮ ਦੇ ਨਾਲ ਮੀਟਿੰਗ ਤੈਅ ਕਰਵਾ ਦਿਓ ਅਸੀਂ ਉੱਥੇ ਉਹਨਾਂ ਦੇ ਨਾਲ ਕਰ ਲਵਾਂਗੇ ਕਰ , ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਅਸੀਂ ਕਰਵਾ ਦਿਆਂਗੇ।ਇਸ ਮੌਕੇ ਐਸ ਐਸ ਪੀ ਭੁਪਿੰਦਰ ਸਿੰਘ, ਕਿਸਾਨ ਆਗੂ ਰਣਜੀਤ ਸਿੰਘ ਖੱਚਰ ਵਾਲਾ,ਰਛਪਾਲ ਸਿੰਘ ਗੱਟਾ ਬਾਦਸ਼ਾਹ,ਸਾਹਬ ਸਿੰਘ ਦੀਨੇ ਕੇ, ਮੱਸਾ ਸਿੰਘ ਆਸਫ਼ ਵਾਲਾ, ਬਚਿੱਤਰ ਸਿੰਘ, ਸਲਵਿੰਦਰ ਸਿੰਘ, ਗੁਰਦੇਵ ਸਿੰਘ,ਵੱਸਣ ਸਿੰਘ ਆਦਿ ਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।