ਅੰਮ੍ਰਿਤਸਰ (ਨਰੇਸ਼ ਪਾਸੀ,ਸੁਖਦੇਵ ਮੋਨੂ ) –ਅਕਾਲੀ ਦਲ ਦੇ ਆਗੂ ਤਲਬੀਰ ਸਿੰਘ ਗਿੱਲ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵਲੋ ਸਿੱਧੂ ਮੂਸੇਵਾਲੇ ਦੀ ਮੌਤ ਤੇ ਦੁੱਖ ਜ਼ਾਹਰ ਕੀਤਾ ਤੇ ਉਨ੍ਹਾਂ ਪਰਿਵਾਰ ਨੂੰ ਸਰਬੱਤ ਦਾ ਭਾਣਾ ਵਰਤਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਰਿਹਾ। ਇਸ ਦੇ ਕਤਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਬਣਦੀ ਹੈ । ਇਸ ਮੌਕੇ ਗੱਲਬਾਤ ਕਰਦੇ ਹੋਏ ਗਿੱਲ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਸਾਰੇ ਵੀ.ਆਈ.ਪੀ. ਤੇ ਲੀਡਰਾਂ ਦੀ ਸੁਰੱਖਿਆ ਘਲੂਘਾਰੇ ਨੂੰ ਲੈਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਖੋਹ ਲਈ ਗਈ ਅਤੇ ਫਿਰ ਉਸ ਦੀ ਲਿਸਟ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ ਗਈ। ਕੀ ਅਸੀਂ ਇਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ਇਕ ਗੈਰ ਜ਼ਿੰਮੇਦਾਰਾਨਾ ਬਿਆਨ ਜਾਰੀ ਕੀਤਾ ਗਿਆ ਕੀ ਇਹ ਸੁਰੱਖਿਆ ਅਸੀਂ ਘੱਲੂਘਾਰੇ ਨੂੰ ਲੈ ਕੇ ਵਾਪਸ ਬੁਲਾਈ ਹੈ ਤੇ ਘੱਲੂਘਾਰੇ ਦੇ ਲਈ ਪੰਜਾਬ ਵਿੱਚ ਸੁਰੱਖਿਆ ਕਰਮੀ ਲਗਾਏ ਗਏ ਹਨ। ਪਹਿਲਾਂ ਇਹ ਲੋਕ ਆਪ ਖੁਦ ਲਿਸਟ ਜਾਰੀ ਕਰਦੇ ਹਨ ਤੇ ਫਿਰ ਸਿੱਧੇ ਤੋਂ ਸਿੱਧਾ ਸਿੱਧਾ ਸੱਦਾ ਗੈਂਗਸਟਰਾਂ ਨੂੰ ਦਿੰਦੇ ਹੈ ਕਿ ਅਸੀਂ ਸੁਰੱਖਿਆ ਵਾਪਸ ਲੈ ਲਈ ਹੈ, ਉਨ੍ਹਾਂ ਕਿਹਾ ਜਿਹੜੇ ਲੋਕਾਂ ਨੂੰ ਖਤਰਾ ਹੈ ਉਨ੍ਹਾਂ ਦੀ ਸੁਰੱਖਿਆ ਖੋਹ ਕੇ ਉਨ੍ਹਾਂ ਨੂੰ ਤੁਸੀਂ ਮਰਵਾਨ ਤੇ ਤੁਲੇ ਹੋਏ ਹੋ ਕਿਹਾ ਕਿ ਪੁਲਸ ਤੇ ਇੰਟੈਲੀਜੈਂਸ ਬਿਲਕੁਲ ਹੀ ਫੇਲ੍ਹ ਹੋ ਚੁੱਕੀ ਹੈ ਸਾਡਾ ਰੱਬ ਹੀ ਰਾਖਾ ਹੈ ਸਾਡੀ ਸੁਰੱਖਿਆ ਪੁਲਸ ਨਹੀਂ ਕਰ ਸਕਦੀ ਉਨ੍ਹਾਂ ਕਿਹਾ ਕਿ ਖੁਦ ਮੇਰੇ ਨਾਲ ਵੀ ਹੱਡਬੀਤੀ ਹੋਈ ਹੈ ਪਰ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ।

    YouTube player

     

    ਉਨ੍ਹਾਂ ਕਿਹਾ ਕਿ ਜੇਕਰ ਮੈਂ ਗੱਲ ਕਰਦਾ ਅਤੇ ਲੋਕਾਂ ਨੇ ਕਹਿਣਾ ਸੀ ਕਿ ਇਹ ਗੰਨਮੈਨ ਲੈਣ ਪਿੱਛੋਂ ਇਹ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇੱਕ ਧਮਕੀ ਆਈ ਜਿਸ ਦੀ ਸ਼ਿਕਾਇਤ ਤੇ ਪੁਲਿਸ ਅਧਿਕਾਰੀਆਂ ਨੂੰ ਕੀਤੀ ਦੂਜੀ ਵਾਰ ਫੇਰ ਮੈਨੂੰ ਧਮਕੀ ਆਉਂਦੀ ਹੈ। ਜਿਸ ਵਿੱਚ ਮੈਂ ਪੁਲਸ ਅਧਿਕਾਰੀਆਂ ਨੂੰ ਉਹ ਫੋਨ ਨੰਬਰ ਵੀ ਦਿੱਤਾ ਜਿਸ ਤੋਂ ਮੈਨੂੰ ਧਮਕੀ ਆਈ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ ਪਰ ਪੁਲਸ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਮੈਂ ਤਿੰਨ ਵਾਰੀ ਆਰਟੀਆਈ ਪਾ ਚੁੱਕਾ ਹਾਂ ਕਿ ਮੈਨੂੰ ਧਮਕੀ ਆ ਰਹੀ ਹੈ। ਇਸ ਤੇ ਕੀ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਪੁਲਸ ਦੀ ਕਾਰਵਾਈ ਦੀ ਕਾਰਗੁਜ਼ਾਰੀ ਦੱਸਦੇ ਹਾਂ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਤੁਸੀਂ ਦਿਹਾਤੀ ਵਿੱਚ ਕੰਪਲੇਟ ਕੀਤੀ ਐ ਤੁਸੀਂ ਸ਼ਹਿਰ ਵਿੱਚ ਜਾਓ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਸ਼ਹਿਰ ਵਿਚ ਸ਼ਿਕਾਇਤ ਦਰਜ ਕਰਵਾਓ। ਉਨ੍ਹਾਂ ਕਿਹਾ ਪਿਛਲੇ ਕੁਝ ਮਹੀਨੇ ਪਹਿਲਾਂ ਆਪਣੇ ਫਾਰਮ ਉੱਤੇ ਬਿਠਾਇਆ ਸੀ ਤੇ ਰਾਤ ਨੂੰ ਇੱਕ ਗੱਡੀ ਆਉਂਦੀ ਹੈ ਤੇ ਪਿਸਤੌਲ ਕੱਢ ਕੇ ਫਾਇਰ ਕਰਦਾ ਇੱਕ ਆਦਮੀ ਉਨੇ ਵਿੱਚ ਮੇਰਾ ਡਰਾਈਵਰ ਬਾਹਰ ਖੜ੍ਹਾ ਸੀ ਤੇ ਉਹ ਭੱਜ ਕੇ ਅੰਦਰ ਆਉਂਦਾ ਅਸੀਂ ਬਾਹਰ ਜਾਨੇ ਆਂ ਤੇ ਉਹ ਫਾਇਰ ਕੱਢਣ ਵਾਲਾ ਆਦਮੀ ਦੋ ਤਿੰਨ ਫਾਇਰ ਕਰਦਾ ਹੈ। ਉਹ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਹਨ ਮੈਂ ਪੁਲਸ ਅਧਿਕਾਰੀਆਂ ਦੇ ਧਿਆਨ ਚ ਲਿਆਂਦੀ ਪਰ ਪੁਲਸ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।