ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁੱਡ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ। ਫੈਨਜ਼ ਦੋਵਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰਦੇ ਹਨ। ਹੁਣ ਜੋੜੇ ਨੇ ਇੱਕ ਨਵੀਂ ਕਾਰ ਖਰੀਦੀ ਹੈ, ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਕੁਲੈਕਸ਼ਨ ‘ਚ ਲਗਜ਼ਰੀ ਲੈਕਸਸ LM ਕਾਰ ਸ਼ਾਮਲ ਕੀਤੀ ਗਈ ਹੈ, ਜਿਸ ਦੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ।

    ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਨਵੀਂ ਕਾਰ ਉਨ੍ਹਾਂ ਦੀ ਬਿਲਡਿੰਗ ‘ਚ ਦਾਖਲ ਹੁੰਦੀ ਨਜ਼ਰ ਆ ਰਹੀ ਹੈ, ਹਾਲਾਂਕਿ ਇਹ ਨਹੀਂ ਪਤਾ ਹੈ ਕਿ ਰਣਬੀਰ ਅਤੇ ਆਲੀਆ ਕਾਰ ਦੇ ਅੰਦਰ ਬੈਠੇ ਸਨ ਜਾਂ ਨਹੀਂ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਬੇਟੀ ਰਾਹਾ ਦੇ ਨਾਲ ਸੋਮਵਾਰ ਨੂੰ ਏਅਰਪੋਰਟ ਤੋਂ ਉਸੇ ਕਾਰ ‘ਚ ਆਪਣੇ ਘਰ ਪਹੁੰਚਿਆ ਸੀ। ਇਸ ਕਾਰ ਦੀ ਕੀਮਤ ਲਗਭਗ 2.50 ਕਰੋੜ ਰੁਪਏ ਹੈ।
    ਜੋੜੇ ਨੇ ਦੋ ਸਾਲਾਂ ਵਿੱਚ ਖਰੀਦੀਆਂ ਤਿੰਨ ਕਾਰਾਂ
    ਇਸ ਸਾਲ ਦੀ ਸ਼ੁਰੂਆਤ ‘ਚ ਰਣਬੀਰ ਕਪੂਰ ਨੇ ਬੈਂਟਲੇ ਕਾਰ ਖਰੀਦੀ ਸੀ, ਜਿਸ ਦੀ ਕੀਮਤ ਕਰੀਬ 6 ਕਰੋੜ ਰੁਪਏ ਸੀ। ਅਭਿਨੇਤਾ ਨੇ ਪਿਛਲੇ ਸਾਲ ਇੱਕ ਲਗਜ਼ਰੀ ਰੇਂਜ ਰੋਵਰ ਕਾਰ ਵੀ ਖਰੀਦੀ ਸੀ, ਜਿਸ ਲਈ ਉਨ੍ਹਾਂ ਨੇ 4 ਕਰੋੜ ਰੁਪਏ ਅਦਾ ਕੀਤੇ ਸਨ।
    ਰਣਬੀਰ ਅਤੇ ਆਲੀਆ ਦੀ ਕਾਰ ਕਲੈਕਸ਼ਨ
    Siasat.com ਦੀ 2023 ਦੀ ਰਿਪੋਰਟ ਦੇ ਅਨੁਸਾਰ, ਰਣਬੀਰ ਕਪੂਰ ਕੋਲ ਲੈਂਡ ਰੋਵਰ ਰੇਂਜ ਰੋਵਰ ਆਟੋਬਾਇਓਗ੍ਰਾਫੀ (3.27 ਕਰੋੜ), ਔਡੀ A8 L (1.71 ਕਰੋੜ), ਮਰਸੀਡੀਜ਼-ਏਐਮਜੀ ਜੀ 63 (2.28 ਕਰੋੜ), ਔਡੀ ਆਰ8 (2.72 ਕਰੋੜ) ਵਰਗੀਆਂ ਕਾਰਾਂ ਹਨ। ਆਲੀਆ ਦੀ ਕਾਰ ਕਲੈਕਸ਼ਨ ‘ਚ ਲੈਂਡ ਰੋਵਰ-ਰੇਂਜ ਰੋਵਰ ਵੋਗ (2.8 ਕਰੋੜ), ਔਡੀ ਏ6 (70 ਲੱਖ), BMW 7-ਸੀਰੀਜ਼ (1.8 ਕਰੋੜ), ਔਡੀ ਕਿਊ5 (79 ਲੱਖ) ਅਤੇ ਔਡੀ ਕਿਊ7 (94 ਲੱਖ) ਸ਼ਾਮਲ ਹਨ।ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ ‘ਰਾਮਾਇਣ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਵਿੱਚ ਉਹ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਨਿਤੇਸ਼ ਤਿਵਾਰੀ ਬਣਾ ਰਹੇ ਹਨ। ਦੱਖਣ ਦੀ ਅਦਾਕਾਰਾ ਸਾਈ ਪੱਲਵੀ ‘ਰਾਮਾਇਣ’ ‘ਚ ਮਾਂ ਸੀਤਾ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਰਣਬੀਰ ਕਪੂਰ ਕੋਲ ‘ਲਵ ਐਂਡ ਵਾਰ’, ‘ਐਨੀਮਲ ਪਾਰਕ’ ਵਰਗੀਆਂ ਫਿਲਮਾਂ ਹਨ।
    ਦੂਜੇ ਪਾਸੇ ਹਾਲ ਹੀ ‘ਚ ਆਲੀਆ ਭੱਟ ਦੀ ਨਵੀਂ ਫਿਲਮ ‘ਜਿਗਰਾ’ ਦਾ ਐਲਾਨ ਹੋਇਆ ਹੈ। ਇਸ ਤੋਂ ਇਲਾਵਾ ਅਭਿਨੇਤਰੀ ਕੋਲ ਯਸ਼ਰਾਜ ਦੀ ਇੱਕ ਜਾਸੂਸੀ ਥ੍ਰਿਲਰ ਫਿਲਮ ਵੀ ਹੈ ਜਿਸ ਵਿੱਚ ਉਸਦਾ ਐਕਸ਼ਨ ਅਵਤਾਰ ਨਜ਼ਰ ਆਵੇਗਾ।