ਫ਼ਰੀਦਕੋਟ(ਪ੍ਰਬੋਧ ਸ਼ਰਮਾ)- ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਫਰੀਦਕੋਟ ਵਿੱਚ ਡਿਪੂ ਹੋਲਡਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ। ਫਰੀਦਕੋਟ ਵਿਖੇ ਡੀਪੂ ਹੋਲਡਰ ਨੇ ਇਕ ਮੰਗ ਪੱਤਰ ਫੂਡ ਸਪਲਾਈ ਇੰਸਪੈਕਟਰ ਨੂੰ ਸੌਂਪਦਿਆਂ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ। ਇਸ ਮੌਕੇ ਡਿਪੂ ਹੋਲਡਰ ਦੇ ਚੇਅਰਮੈਨ ਪੀਲੀ ਸਿੰਘ ਬਜਾਜ, ਜ਼ਿਲ੍ਹਾ ਪ੍ਰਧਾਨ ਬਿਕਰ ਸਿੰਘ ਘੁਗਿਆਣਾ, ਸੁਰਿੰਦਰ ਕੁਮਾਰ ਛਿੰਦਾ (ਢੈਪਈ) ਵਾਈਸ ਪ੍ਰਧਾਨ ਸਤੀਸ਼ ਕੁਮਾਰ ਕੋਟਕਪੂਰਾ ਵਾਈਸ ਪ੍ਰਧਾਨ ਨਰਿੰਦਰਪਾਲ ਮਁਤਾ ਪ੍ਰਧਾਨ ਸਰਾਵਾਂ ਕੇਂਦਰ, ਜਗਸੀਰ ਸਿੰਘ ਵਾਇਸ ਪ੍ਰਧਾਨ ਸਰਾਵਾਂ ਕੇਂਦਰ ਸੁਖਚੈਨ ਸਿੰਘ ਸਰਨਾ ਸਕੱਤਰ ਸਰਾਵਾਂ ਗੁਰਪ੍ਰੀਤ ਸਿੰਘ ਸਰਾਵਾਂ ਰਾਮਗੋਪਾਲ ਕੋਟਕਪੂਰਾ ਰੋਸ਼ਨ ਲਾਲ ਚਾਵਲਾ ਕੋਟਕਪੂਰਾ ਸਾਬਕਾ ਸ਼ਹਿਰੀ ਪ੍ਰਧਾਨ, ਪ੍ਰਵੀਨ ਕੁਮਾਰ ਦੀਪ ਸਿੰਘ ਵਾਲਾ ਸੰਦੀਪ ਕੁਮਾਰ ਦੀਪ ਸਿੰਘ ਵਾਲਾ, ਪੱਪ ਬਜਾਜ, ਰਜੇਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਅਤੇ ਸਮੂਹ ਅਹੁਦੇਦਾਰਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉਹਨਾਂ ਦੀ ਮੰਗ ਨੂੰ ਨਜ਼ਰ-ਅੰਦਾਜ਼ ਕਰ ਰਹੀ ਹੈ। ਜਿਸ ਕਾਰਨ ਡਿਪੂ ਹੋਲਡਰਾਂ ਵਿੱਚ ਰੋਸ ਹੈ, ਜਦ ਤੱਕ ਡਿੱਪੂ ਹੋਲਡਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਦ ਤੱਕ ਡਿੱਪੂ ਹੋਲਡਰ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ। ਉਹਨਾਂ ਦੀਆਂ ਮੁੱਖ ਮੰਗਾਂ 12 ਮਹੀਨੇ ਦਾ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ਦਾ ਕਮੀਸ਼ਨ 4 ਸਾਲ ਦੀ ਲੋਡਿੰਗ, ਅਨਲੋਡਿੰਗ ਅਤੇ ਟਰਾਂਸਪੋਰਟ ਦੇ ਖ਼ਰਚੇ ਦਿੱਤੇ ਜਾਣ।