ਜਲੰਧਰ (ਵਿੱਕੀ ਸੂਰੀ) : ਸਰਵ ਧਰਮ ਵੈਲਫੇਅਰ ਸੇਵਾ ਸੁਸਾਇਟੀ (ਰਜਿ.) ਲੰਮਾ ਪਿੰਡ,ਜਲੰਧਰ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 12ਵਾਂ ਮਹਾਨ ਕੀਰਤਨ ਦਰਬਾਰ ਲੰਮਾ ਪਿੰਡ ਵਿਖੇ ਕਰਵਾਉਣ ਸੰਬੰਧੀ ਅਹਿਮ ਮੀਟਿੰਗ ਹਲਕੇ ਦੀਆਂ ਸਿੰਘ ਸਭਾਵਾਂ ਨਾਲ ਕੀਤੀ ਗਈ ਜਿਸ ਦੀ ਅਗਵਾਈ ਸੰਤ ਬਾਬਾ ਜਸਵਿੰਦਰ ਸਿੰਘ ਜੀ ਬਸ਼ੀਰਪੁਰਾ ਵਾਲਿਆ ਨੇ ਕੀਤੀ ਤੇ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕੀਤੀ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਸ. ਰਾਣਾ ਨੇ ਕਿਹਾ ਕਿ ਸੁਸਾਇਟੀ ਵਲੋਂ ਜਾਤਾ-ਪਾਤਾ ਤੋਂ ਉੱਪਰ ਉੱਠ ਕੇ ਹਰ ਸਾਲ ਕਿਸੇ ਨਾ ਕਿਸੇ ਗੁਰੂ ਸਹਿਬਾਨ, ਮਹਾਨ ਭਗਤਾਂ ਤੇ ਸੂਰਬੀਰ ਯੋਧਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਜਾਂਦੇ ਹਨ।ਇਸ ਬਾਰ ਮੈਂਬਰਾ ਨੇ ਫੈਸਲ਼ਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆਂ ਲਈ ਕੁਰਬਾਨੀ ਤੇ ਨਿਸ਼ਕਾਮ ਸੇਵਾ ਕਰਨ ਵਾਲੇ ਮਹਾਨ ਅਮਰ ਸ਼ਹੀਦ ਮੋਤੀ ਲਾਲ ਮਹਿਰਾ ਅਤੇ ਰਾਜਾ ਟੋਡਰ ਮੱਲ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਮਿਤੀ 5 ਨਵੰਬਰ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੋਂ 11 ਵਜੇ ਤੱਕ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਵੇਗਾ ਜਿਸ ਨੂੰ ਪੰਥ ਦੇ ਮਹਾਨ ਵਿਦਵਾਨ ਕਥਾ ਵਾਚਕ,ਕੀਰਤਨੀ ਜਥੇ ਤੇ ਸੰਤ ਮਹਾਂਪੁੁਰਸ਼ ਸੰਬੋਧਨ ਕਰਨਗੇ।ਜਿਸ ਦੌਰਾਨ ਸਿੰਘ ਸਹਿਬਾਨ ਜਥੇਦਾਰ ਰਘਵੀਰ ਸਿੰਘ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ, ਕੁਲਵੰਤ ਸਿੰਘ ਮੰਨਣ ਮੈਂਬਰ ਐਸ.ਜੀ.ਪੀ.ਸੀ, ਸੰਤ ਬਾਬਾ ਨਿਰਮਲ ਦਾਸ ਜੀ ਜੌੜੇ ਵਾਲੇ, ਸੰਤ ਬਾਬਾ ਜਸਵਿੰਦਰ ਸਿੰਘ ਜੀ ਬਸ਼ੀਰਪੁਰਾ ਵਾਲੇ, ਸੁਆਮੀ ਸਾਤਾ ਨੰਦ ਜੀ ਗੋਪਾਲ ਨਗਰ ਵਾਲੇ ਅਤੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜਰਨੈਲ ਸਿੰਘ ਜੀ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਮਾਤਾ ਕੌਲਾ, ਭਾਈ ਮਨਜਿੰਦਰ ਸਿੰਘ ਰਾਏਪੁਰ, ਪ੍ਰਸਿੱਧ ਢਾਡੀ ਭਾਈ ਬਲਵੀਰ ਸਿੰਘ ਭੁਲਾਰਾਈ ਵੀਰ ਰਸੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।18 ਸਾਲ ਤੋਂ 25 ਸਾਲਾਂ ਨੌਜਵਾਨਾਂ ਨੂੰ ਦਸਤਾਰ ਸਜਾੳ ਤੇ ਗੁਰਮਿਤ ਵਿੱਦਿਆ ਦੇ ਮੁਕਾਬਲਿਆਂ ਤੋਂ ਬਾਅਦ ਪਹਿਲਾ,ਦੂਜਾ ਤੇ ਤੀਸਰੇ ਸਥਾਨ ਪ੍ਰਾਪਤ ਕਰਨ ਵਾਲਿਆ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਮਹਿੰਦਰ ਸਿੰਘ ਜੰਬਾ ਟਰਾਂਸਪੋਰਟਰ, ਸਤਿੰਦਰ ਸਿੰਘ ਪੀਤਾ, ਕਰਨੈਲ ਸਿੰਘ ਰੇਰੂ, ਹਰਜੀਤ ਸਿੰਘ ਜੰਡੂ ਸਿੰਘਾ, ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਰਾਜਾ, ਮਹਿੰਦਰ ਸਿੰਘ ਜੇ.ਈ, ਕਰਮਜੀਤ ਸਿੰਘ ਬਿੱਲਾ ਰੇਰੂ, ਪਲਵਿੰਦਰ ਸਿੰਘ ਬੱਬਲੂ, ਮਲਕਿੰਦਰ ਸਿੰਘ ਸੈਣੀ, ਪਲਵਿੰਦਰ ਸਿੰਘ, ਲੱਕੀ ਭਾਟੀਆ, ਪਰਮਿੰਦਰ ਸਿੰਘ ਭਾਟੀਆ, ਸੰਦੀਪ ਸਿੰਘ ਫੁੱਲ, ਫੁੰਮਣ ਸਿੰਘ, ਸੁਰਿੰਦਰਪਾਲ ਸਿੰਘ ਖਾਲਸਾ, ਲਾਲ ਚੰਦ, ਪ੍ਰਦੀਪ ਸਿੰਘ, ਰਾਜ ਕੁਮਾਰ ਜੈਸਵਾਲ, ਮਹਿੰਦਰ ਸਿੰਘ, ਠੇਕੇਦਾਰ ੳਮ ਪ੍ਰਕਾਸ਼, ਰਜਿੰਦਰ ਸਿੰਘ ਕੰਗ, ਬਲਵੀਰ ਸਿੰਘ ਬੀਰਾ ਆਦਿ ਸ਼ਾਮਲ ਸਨ।