ਮਾਫੀ ਮੰਗ ਅਮਿਤਾਭ ਬੱਚਨ ਨੇ ਕੀ ਕਿਹਾ? ਅਸਲ ‘ਚ ਅਮਿਤਾਭ ਬੱਚਨ ਵੀਡੀਓ ‘ਚ ਜਿਸ ਸੀਨ ਦਾ ਵਰਣਨ ਕਰ ਰਹੇ ਸਨ, ਉਹ ਉਸ ਫਿਲਮ ਦਾ ਨਹੀਂ ਸਗੋਂ ਉਨ੍ਹਾਂ ਦੀ ਫਿਲਮ ‘ਅਕੇਲਾ’ ਦਾ ਸੀ। ਜਿਵੇਂ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਵੱਡੀ ਗਲਤੀ ਸੀ, ਉਨ੍ਹਾਂ ਤੁਰੰਤ ਆਪਣੀ ਇੰਸਟਾ ਸਟੋਰੀ ‘ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ – ‘ਮਾਫ ਕਰਨਾ, ਮੈਂ ਦੌੜਦੇ ਸਮੇਂ ਜੋ VIDEO ਪੋਸਟ ਕੀਤੀ ਸੀ, ਇਸਨੂੰ ਅਗਨੀਪਥ ਦਾ ਦੱਸਿਆ ਸੀ, ਉਹ ‘ਅਕੇਲਾ’ ਫਿਲਮ ਦਾ ਇੱਕ ਸੀਨ ਸੀ। ਸ਼ੁਭਚਿੰਤਕਾਂ ਦਾ ਧੰਨਵਾਦ।
ਜਲਦੀ ਹੀ ਕੇਬੀਸੀ ਵਿੱਚ ਨਜ਼ਰ ਆਉਣਗੇ ਬਿੱਗ ਬੀਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ ‘ਕੌਨ ਬਣੇਗਾ ਕਰੋੜਪਤੀ’ ਦੇ 16ਵੇਂ ਸੀਜ਼ਨ ‘ਚ ਨਜ਼ਰ ਆਉਣਗੇ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਿਛਲੇ ਹਫਤੇ, ਬਾਲੀਵੁੱਡ ਸੁਪਰਸਟਾਰ ਨੇ ਆਪਣੇ ਐਕਸ ਹੈਂਡਲ ‘ਤੇ ਕੁਇਜ਼ ਸ਼ੋਅ ਦੇ ਸੈੱਟਾਂ ਤੋਂ ਪਹਿਲੀ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ। ਜਿਸ ਦੇ ਨਾਲ ਉਨ੍ਹਾਂ ਲਿਖਿਆ- ‘ਕੇਬੀਸੀ ਦਾ 16ਵਾਂ ਸੀਜ਼ਨ ਵਾਪਸ ਆ ਰਿਹਾ ਹੈ।’

