ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ’ਚ ਸਥਿਤ ਵੱਡਾ ਹਨੂਮਾਨ ਮੰਦਿਰ ’ਚ ਅੱਜ ਤੋਂ ਇਥੇ ਦਾ ਮਸ਼ਹੂਰ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ। ਮੰਦਿਰ ਦੇ ਪੁਜਾਰੀ ਮੁਤਾਬਕ ਜਿਨ੍ਹਾਂ ਦੇ ਬੱਚੇ ਨਹੀਂ ਹਨ ਜਾਂ ਜਿਨ੍ਹਾਂ ਦੇ ਬੱਚੇ ਬਿਮਾਰ ਹਨ, ਉਹ ਆਪਣੇ ਬੱਚਿਆਂ ਲਈ ਸੁੱਖਣਾ ਮੰਗਦੇ ਹਨ। ਲੋਕ ਇਥੇ ਸੁੱਖਣਾ ਸੁੱਖਦੇ ਹਨ ਕਿ ਉਨ੍ਹਾਂ ਦੇ ਸੰਤਾਨ ਹੋਵੇਗੀ ਜਾਂ ਫਿਰ ਉਨ੍ਹਾਂ ਦਾ ਬੱਚਾ ਠੀਕ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਲੰਗੂਰ ਬਣਾ ਕੇ ਇਥੇ ਲਿਆਉਣਗੇ।

     ਇਸ ਲੰਗੂਰ ਮੇਲੇ ਲਈ ਸ਼੍ਰੀ ਦੁਰਗਿਆਨਾ ਤੀਰਥ ਕਮੇਟੀ ਵੱਲੋਂ ਵਧੀਆਂ ਪ੍ਰਬੰਧ ਕੀਤੇ ਗਏ ਹਨ। ਲੰਗੂਰ ਮੇਲੇ ਦੇ ਪਹਿਲੇ ਦਿਨ ਸ਼੍ਰੀ ਦੁਰਗਿਆਨਾ ਮੰਦਰ ਕੰਪਲੈਕਸ ਵਿੱਚ ਬਣੇ ਬਾਹਰੀ ਕੰਪਲੈਕਸ ਵਿੱਚ 100 ਪੰਡਤਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਲੰਗੂਰ ਬਣਨ ਵਾਲੇ ਬੱਚਿਆਂ ਦੇ ਮਾਪਿਆਂ ਵਲੋਂ ਪੰਡਤਾਂ ਤੋਂ ਪੂਜਾ- ਅਰਚਨਾ ਕਰਵਾਈ ਜਾਵੇਗੀ।