
Skip to content
ਕੋਟਕਪੂਰਾ 1 ਨਵੰਬਰ(ਵਿਪਨ ਮਿੱਤਲ):- ਜ਼ਿਲ੍ਹਾ ਫ਼ਰੀਦਕੋਟ ਨੇੜੇ ਪਿੰਡ ਖਾਰਾ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ, ਜਿੱਥੇ ਐਂਬੂਲੈਂਸ ਅਤੇ ਘੋੜਾ ਟਰਾਲੇ ਦੀ ਟੱਕਰ ਹੋਣ ਕਾਰਨ ਪੰਜ ਵਿਅਕਤੀ ਜਖਮੀ ਹੋ ਗਏ। ਸਾਰੇ ਜਖਮੀਆਂ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ, ਐਂਬੂਲੈਂਸ ਇੱਕ ਜੱਚਾ-ਬੱਚਾ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਪਿੰਡ ਛੱਡਣ ਲਈ ਜਾ ਰਹੀ ਸੀ। ਐਂਬੂਲੈਂਸ ਵਿੱਚ ਆਸ਼ਾ ਵਰਕਰ ਅਤੇ ਇੱਕ ਹੋਰ ਵਿਅਕਤੀ ਵੀ ਸਵਾਰ ਸਨ। ਜਦੋਂ ਗੱਡੀ ਸ੍ਰੀ ਮੁਕਤਸਰ ਸਾਹਿਬ ਤੋਂ ਆਉਂਦੀ ਹੋਈ ਪਿੰਡ ਖਾਰਾ ਨੇੜੇ ਪੁੱਜੀ, ਤਾਂ ਉਸਦੀ ਟੱਕਰ ਘੋੜਾ ਟਰਾਲੇ ਨਾਲ ਹੋ ਗਈ।ਟੱਕਰ ਇਨੀ ਜ਼ੋਰਦਾਰ ਸੀ ਕਿ ਐਂਬੂਲੈਂਸ ਸਿੱਧੀ ਖਤਾਨੇ ਵਿੱਚ ਜਾ ਡਿੱਗੀ। ਹਾਦਸੇ ਵਿੱਚ ਡਰਾਈਵਰ, ਔਰਤ, ਉਸਦਾ ਨਵਜਨਮਾ ਬੱਚਾ, ਪਤੀ ਅਤੇ ਆਸ਼ਾ ਵਰਕਰ ਗੰਭੀਰ ਤੌਰ ‘ਤੇ ਜਖਮੀ ਹੋਏ।ਸੂਚਨਾ ਮਿਲਣ ‘ਤੇ ਪਿੰਡ ਵਾਸੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜਖਮੀਆਂ ਨੂੰ ਬਾਹਰ ਕੱਢ ਕੇ ਹੋਰ ਵਾਹਨਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸਾ ਰਾਤ ਕਰੀਬ ਸਵਾ 9 ਵਜੇ ਵਾਪਰਿਆ ਸੀ। ਇਸ ਸਬੰਧੀ ਥਾਣਾ ਸਦਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।Related