Skip to content
ਕਪੂਰਥਲਾ : ਬੁੱਧਵਾਰ ਸਵੇਰੇ ਅਵਾਰਾ ਪਸ਼ੂ ਦੇ ਟਕਰਾਉਣ ਕਾਰਨ ਵਿਦਿਆਰਥੀਆਂ ਨਾਲ ਭਰਿਆ ਆਟੋ ਪਲਟ ਗਿਆ। ਜਿਸ ਕਾਰਨ ਅੱਠ ਵਿਦਿਆਰਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਡਿਊਟੀ ਡਾਕਟਰ ਆਸ਼ੀਸ਼ ਪਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਿਦਿਆਰਥੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਜਿਨ੍ਹਾਂ ਵਿੱਚੋਂ ਚਾਰ ਵਿਦਿਆਰਥੀਆਂ ਦੇ ਸੱਟਾਂ ਗੁੱਝੀਆਂ ਲੱਗੀਆਂ ਹੋਣ ਕਾਰਨ ਸਿਟੀ ਸਕੈਨ ਤੇ ਐਕਸਰੇ ਕਰਵਾਉਣ ਲਈ ਕਿਹਾ ਗਿਆ ਹੈ।
ਜਦ ਕਿ ਚਾਰ ਵਿਦਿਆਰਥੀਆਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨਾਲ ਭਰਿਆ ਇਕ ਆਟੋ ਕੇਂਦਰੀ ਵਿਦਿਆਲਿਆ ਕਪੂਰਥਲਾ ਵਿਖੇ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ ਤਾਂ ਬਿਸ਼ਨਪੁਰ ਨੇੜੇ ਅਚਾਨਕ ਇੱਕ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਕਾਰਨ ਆਟੋ ਪਲਟ ਗਿਆ ਜਿਸ ਕਾਰਨ 8 ਵਿਦਿਆਰਥੀ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਵਿੱਚ 15 ਵਿਦਿਆਰਥੀ ਸਵਾਰ ਸਨ।
Related