ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਅਜਿਹੇ ਵਿਚ ਇਸ ਦੁੱਖ ਤੋਂ ਅਜੇ ਗਾਇਕ ਉਭਰ ਵੀ ਨਹੀਂ ਸਕਿਆ ਸੀ ਕਿ ਹੁਣ ਉਸ ਨੂੰ ਇੱਕ ਹੋਰ ਸਦਮਾ ਲੱਗ ਗਿਆ ਹੈ। ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਖਾਨ ਸਾਬ ਦੇ ਪਿਤਾ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਗਾਇਕ ਦੇ ਘਰ ਵਿਚ ਇੱਕ ਵਾਰ ਫਿਰ ਸੋਗ ਦੀ ਲਹਿਰ ਛਾ ਗਈ ਹੈ।