ਜਲੰਧਰ (ਵਿੱਕੀ ਸੂਰੀ) : ਅੱਜ ਸਵੇਰੇ ਹੀ ਖਬਰ ਮਿਲੀ ਸੀ ਕਿ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਦੀ ਵੱਡੀ ਭੈਣਜੀ ਬੀਬੀ ਮਨਜੀਤ ਕੌਰ ਅੱਜ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਅਤੇ ਨਾਲ ਹੀ 10.30 ਵਜੇ ਦੇ ਕਰੀਬ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦੇ ਜੀਜਾ ਜੀ ਸਰਦਾਰ ਅਜੀਤ ਸਿੰਘ ਸੋਦੀ ਜੀ ਜੋ ਕਿ ਜਲੰਧਰ ਅਰਬਨ ਸਟੇਟ ਦੇ ਵਿੱਚ ਰਹਿੰਦੇ ਸਨ ਤੇ ਅੱਜ ਕੱਲ ਆਪਣੇ ਲੜਕੇ ਨਾਲ ਮੁੰਬਈ ਦੇ ਵਿੱਚ ਰਹਿ ਰਹੇ ਸਨ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਉਹ ਵੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

    ਇਸ ਮੌਕੇ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨੇ ਵੀ ਸਰਦਾਰ ਮਨਜੀਤ ਸਿੰਘ ਟੀਟੂ ਨਾਲ ਦੁੱਖ ਸਾਂਝਾ ਕੀਤਾ ਤੇ ਅਫਸੋਸ ਪ੍ਰਗਟ ਕੀਤਾ।

    ਕਈ ਵਾਰ ਅਜਿਹਾ ਹੁੰਦਾ ਹੈ ਕਿ ਹਲੇ ਬੰਦਾ ਇੱਕ ਦੁੱਖ ਵਿੱਚੋਂ ਬਾਹਰ ਨਿਕਲ ਨਹੀਂ ਪਾਉਂਦਾ ਤੇ ਦੂਜਾ ਦੁੱਖ ਤਿਆਰ ਹੋ ਜਾਂਦਾ ਹੈ ਇਹ ਘਟਨਾ ਸਰਦਾਰ ਮਨਜੀਤ ਸਿੰਘ ਟੀਟੂ ਨਾਲ ਵਾਪਰੀ।