ਅਮਰੀਕਾ ਵਿੱਚ ਇੱਕ ਹੋਰ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇੱਕ ਮਹੀਨੇ ਵਿੱਚ ਇਹ ਚੌਥਾ ਮਾਮਲਾ ਹੈ। ਅਮਰੀਕੀ ਪੁਲਿਸ ਓਹੀਓ ਵਿੱਚ ਇੱਕ ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ਦੀ ਜਾਂਚ ਕਰ ਰਹੀ ਹੈ, ਇੱਕ ਮਹੀਨੇ ਵਿੱਚ ਦੇਸ਼ ਵਿੱਚ ਅਜਿਹਾ ਚੌਥਾ ਮਾਮਲਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਸਿਨਸਿਨਾਟੀ ਵਿਚ ਲਿੰਡਨਰ ਸਕੂਲ ਆਫ ਬਿਜ਼ਨੈੱਸ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨੀਗੇਰੀ ਦੀ ਮੌਤ ਵਿਚ ਫਿਲਹਾਲ ਕਿਸੇ ਤਰ੍ਹਾਂ ਦੀ ਗਲਤ ਖੇਡ ਦਾ ਕੋਈ ਸ਼ੱਕ ਨਹੀਂ ਹੈ।
ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਓਹਾਇਓ ਵਿੱਚ ਭਾਰਤੀ ਮੂਲ ਦੇ ਵਿਦਿਆਰਥੀ ਸ਼੍ਰੇਅਸ ਰੈਡੀ ਬੇਨੀਗੇਰੀ ਦੀ ਮੰਦਭਾਗੀ ਮੌਤ ਤੋਂ ਬਹੁਤ ਦੁਖੀ ਹਾਂ।” ਕੌਂਸਲੇਟ ਨੇ ਘਟਨਾ ਬਾਰੇ ਵੇਰਵੇ ਦਿੱਤੇ ਬਿਨਾਂ ਕਿਹਾ, ‘ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਵੀ ਗੜਬੜੀ ਦਾ ਸ਼ੱਕ ਨਹੀਂ ਹੈ। ਭਾਰਤ ਵਿੱਚ ਰਹਿ ਰਹੇ ਬੇਨੀਗੇਰੀ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਜਲਦੀ ਹੀ ਭਾਰਤ ਤੋਂ ਅਮਰੀਕਾ ਆਉਣਗੇ।
ਇਸ ਤੋਂ ਕੁਝ ਦਿਨ ਹੀ ਪਹਿਲਾਂ ਪਰਡਿਊ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਭਾਰਤੀ ਮੂਲ ਦਾ ਵਿਦਿਆਰਥੀ ਨੀਲ ਆਚਾਰੀਆ ਮਿਲਿਆ ਸੀ। ਇਸ ਤੋਂ ਪਹਿਲਾਂ, ਜਾਰਜੀਆ ਸੂਬੇ ਦੇ ਲਿਥੋਨੀਆ ਸ਼ਹਿਰ ਵਿੱਚ ਇੱਕ ਬੇਘਰ ਨਸ਼ੇ ਦੀ ਲਤ ਦੇ ਸ਼ਿਕਾਰ ਬੰਦੇ ਨੇ 25 ਸਾਲਾਂ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ ‘ਤੇ ਕਰੀਬ 50 ਵਾਰ ਹਥੌੜੇ ਨਾਲ ਹਮਲਾ ਕੀਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ‘ਇਲਿਨਾਏ ਅਰਬਾਨਾ-ਸ਼ੈਂਪੇਨ’ ਯੂਨੀਵਰਸਿਟੀ (ਯੂਆਈਯੂਸੀ) ਦਾ 18 ਸਾਲਾਂ ਵਿਦਿਆਰਥੀ ਅਕੁਲ ਬੀ ਧਵਨ ਪਿਛਲੇ ਮਹੀਨੇ ਮ੍ਰਿਤ ਪਾਇਆ ਗਿਆ ਸੀ। ਉਹ ‘ਹਾਇਪੋਥਾਰਮੀਆ’ (ਸਰੀਰ ਦੀ ਉਹ ਸਥਿਤੀ ਜਿਸ ਵਿੱਚ ਤਾਪਮਾਨ ਆਮ ਤੌਰ ‘ਤੇ ਘੱਟ ਹੋ ਜਾਂਦਾ ਹੈ) ਤੋਂ ਪੀੜਤ ਪਾਇਆ ਗਿਆ ਸੀ।