ਜਲੰਧਰ,(ਸਾਗਰ ਸ਼ਰਮਾ/ਪਰਮਜੀਤ ਸਿੰਘ ਅਰੋੜਾ)- ਸ਼ਹਿਰ ’ਚ ਐਂਟੀਕ੍ਰਪਸ਼ਨ ਸੁਸਾਇਟੀ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਜੇ.ਕੇ. ਆਨੰਦ ਦੀ ਅਗਵਾਈ ’ਚ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਜੇ.ਕੇ. ਆਨੰਦ ਨੇ ਦੱਸਿਆ ਕਿ ਸੰਸਥਾ ਦਾ 36ਵਾਂ ਸਲਾਨਾ ਪੁਰਸਕਾਰ ਵੰਡ ਸਮਾਰੋਹ 6 ਮਾਰਚ ਐਤਵਾਰ ਰੈੱਡ ਕ੍ਰਾਸ ਭਵਨ ’ਚ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸਮਾਰੋਹ ਤੋਂ ਪਹਿਲਾਂ ਸਵੇਰੇ 7 ਵਜੇ ਮਾਂ ਬਗਲਾ ਮੁਖੀ ਜੀ ਦੇ ਹਵਨ ਯੱਗ ਦੁਆਰਾ ਮਾਂ ਦਾ ਆਸ਼ੀਰਵਾਦ ਲਿਆ ਜਾਵੇਗਾ।
ਇਸ ਮੌਕੇ ਸ਼ਸ਼ੀ ਭੂਸ਼ਣ ਬੁੱਧੀਰਾਜਾ ਅਤੇ ਚੇਅਰਮੈਨ ਰਾਕੇਸ਼ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ 23 ਵੱਖ-ਵੱਖ ਵਿਭਾਗਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਰਾਸ਼ਟਰ ਤੇ ਸਮਾਜ ਨੂੰ ਵਧੀਆ ਢੰਗ ਨਾਲ ਸਮਰਪਿਤ ਕੀਤੀਆਂ ਹਨ। ਯਸ਼ ਪਹਿਲਵਾਨ ਤੇ ਵਿਜੇ ਸੇਠੀ ਨੇ ਦੱਸਿਆ ਕਿ ਇਸ ਮੌਕੇ 20 ਲੋੜਵੰਦ ਮਹਿਲਾਵਾਂ ਨੂੰ ਰਾਸ਼ਣ, 15 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੇਣ ਤੋਂ ਇਲਾਵਾ 20 ਵਿਦਿਆਰਥੀਆਂ ਨੂੰ ਸ਼ਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ।


    ਇਸ ਮੌਕੇ ਅਸ਼ਵਨੀ ਸ਼ਰਮਾ, ਸਤਿੰਦਰ ਪਾਲ ਸਿੰਘ, ਯਸ਼ ਪਹਿਲਵਾਨ, ਵਿਜੇ ਸੇਠੀ, ਕੁਮੁਦ ਸ਼ਰਮਾ, ਸੁਭਾਸ਼ ਆਨੰਦ, ਕਾਜਲ, ਆਨੰਦ, ਛਵੀ ਰਾਏ, ਦਰਸ਼ਨ ਸਿੰਘ ਵਿਰਦੀ, ਕੁਲਵੰਤ ਸਿੰਘ ,ਅਮਿਤ ਕੁਮਾਰ, ਪ੍ਰਿੰਸਿਪਲ ਅੰਮ੍ਰਿਤ ਲਾਲ, ਪੰਕਜ ਸ਼ਰਮਾ, ਮਨੋਜ ਪਾਹਵਾ, ਕੁੱਕੂ, ਭਾਰਦਵਾਜ, ਅਮਰਦੀਪ ਕੌਰ, ਨਿਖਿਲ ਆਦਿ ਮੌਜੂਦ ਸਨ।