ਜਲੰਧਰ(ਵਿਕੀ ਸੂਰੀ)-ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਬਸਤੀਆਂ ਦੇ ਇਲਾਕੇ ਵਿਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਵਾਲੇ ਬੱਸ ਡਰਾਇਵਰ ਨੂੰ 1170 ਗੋਲੀਆਂ ਸਮੇਤ ਕਾਬੂ ਕੀਤਾ। ਜਿਸ ਦੀ ਪਛਾਣ ਅਮਰੀਕ ਸਿੰਘ ਉਰਫ਼ ਵਿੱਕੀ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਸ਼ੇਖ ਹਾਲ ਵਾਸੀ ਈਸਟ ਇਨਕਲੇਵ, ਕਾਲਾ ਸੰਘਿਆ ਰੋਡ, ਜਲੰਧਰ ਵਜੋਂ ਦੱਸੀ ਹੋਈ ਹੈ।

    https://welcomenews24.com/aaj-ka-panchang-85/

    ਡੀ.ਸੀ.ਪੀ. ਕ੍ਰਾਈਮ ਗੁਰਮੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਅਮਰੀਕ ਸਿੰਘ ਉਰਫ਼ ਵਿੱਕੀ ਬਸਤੀਆਂ ਦੇ ਖੇਤਰ ਵਿਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦਾ ਹੈ। ਇਸ ਦੇ ਨਾਲ ਹੀ ਪੁਲਸ ਪਾਰਟੀ ਨੇ ਕਾਲਾ ਸੰਘਿਆ ਰੋਡ ਉਤੇ ਨਹਿਰ ਦੇ ਪੁੱਲ ਨਜ਼ਦੀਕ ਕਾਰਵਾਈ ਕਰਦੇ ਹੋਏ ਅਮਰੀਕ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।

    https://welcomenews24.com/blood-camp-3/

    ਜਾਂਚ ਦੌਰਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਇਕ ਨਿੱਜੀ ਬੱਸ ਸਰਵਿਸ ਵਿਚ ਬਤੌਰ ਡਰਾਇਵਰ ਕੰਮ ਕਰਦਾ ਹੈ, ਜੋ ਕਿ ਜੀਰਕਪੁਰ ਤੋਂ ਨੇਪਾਲ ਦੇ ਬਾਰਡਰ ਤੱਕ ਸਵਾਰੀਆਂ ਲੈ ਕੇ ਜਾਂਦਾ ਹੈ।

    https://welcomenews24.com/jal-290/

    ਉਹ ਬਾਰਡਰ ਤੋਂ ਵਾਪਸੀ ਤੇ ਨਸ਼ੀਲੀਆਂ ਗੋਲੀਆਂ ਦੀ ਖੇਲ ਲੈ ਕੇ ਆਉਂਦਾ ਹੈ ਅਤੇ ਆਪਣੇ ਪੱਕੇ ਗਾਹਕਾਂ ਨੂੰ ਇਸ ਦੀ ਸਪਲਾਈ ਕਰਦਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਵੀ ਜਾਰੀ ਹੈ।

    https://welcomenews24.com/international-39/