ਜਲੰਧਰ(ਵਿਕੀ ਸੂਰੀ) : ਥਾਣਾ ਨੰ. 7 ਦੀ ਪੁਲਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਫੜ੍ਹੇ ਗਏ ਨੌਜਵਾਨ ਦੀ ਪਛਾਣ ਵਰੁਣ ਧਵਨ ਵਾਸੀ ਕਿਲ੍ਹਾ ਮੁਹੱਲਾ ਦੇ ਰੂਪ ਵਿਚ ਹੋਈ ਹੈ। ਥਾਣੇ ਦੇ ਮੁਖੀ ਗਗਨਦੀਪ ਸਿੰਘ ਸ਼ੇਖੋਂ ਨੇ ਦੱਸਿਆ ਕਿ ਏਐੱਸਆਈ ਸੋਹਨ ਲਾਲ ਪੁਲਸ ਪਾਰਟੀ ਸਮੇਤ ਪੀਪੀਆਰ ਮਾਲ ਵੱਲ ਗਸ਼ਤ ਕਰ ਰਹੇ ਸਨ।

    https://welcomenews24.com/aaj-ka-panchang-85/

    ਜਦ ਪੁਲਸ ਪਾਰਟੀ ਅੰਧ ਵਿਦਿਆਲਿਆ ਦੇ ਨਜ਼ਦੀਕ ਪਹੁੰਚੀ ਤਾਂ ਇਕ ਨੌਜਵਾਨ ਪੈਦਲ ਆਉਂਦਾ ਦਿਸਿਆ, ਜੋ ਕਿ ਪੁਲਸ ਨੂੰ ਦੇਖਦਿਆਂ ਹੀ ਇਕਦਮ ਤੇਜ਼ੀ ਨਾਲ ਭੱਜਣ ਲੱਗਾ। ਸ਼ੱਕ ਹੋਣ ‘ਤੇ ਪੁਲਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

    https://welcomenews24.com/blood-camp-3/

    https://welcomenews24.com/international-39/

    https://welcomenews24.com/arrest-147/